ਕੀਨੀਆ ''ਚ ਸੜਕ ਦੁਰਘਟਨਾ ਦੌਰਾਨ 9 ਲੋਕਾਂ ਦੀ ਮੌਤ

02/16/2019 10:17:56 AM

ਕੀਨੀਆ, (ਵਾਰਤਾ)— ਕੀਨੀਆ ਦੇ ਪੱਛਮੀ-ਉੱਤਰ 'ਚ ਇਕ ਵਿਅਸਤ ਹਾਈਵੇਅ 'ਤੇ ਮਿੰਨੀ ਬੱਸ ਅਤੇ ਤੇਲ ਟੈਂਕਰ ਵਿਚਕਾਰ ਆਹਮੋ-ਸਾਹਮਣੇ ਦੀ ਟੱਕਰ ਹੋਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 6 ਜ਼ਖਮੀ ਹੋ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਰਿਚੋ ਡਿਵੀਜ਼ਨ ਪੁਲਸ ਕਮਾਂਡਰ ਜਸਟਿਸ ਕਿਟੇਟੂ ਨੇ ਦੁਖਦ ਘਟਨਾ ਦੀ ਪੁਸ਼ਟੀ ਕੀਤੀ ਹੈ।


ਕਮੇਟੀ ਨੇ ਜਸਟਿਸ ਕਿਟੇਟੂ ਦੇ ਹਵਾਲੇ ਤੋਂ ਰਿਪੋਰਟ 'ਚ ਕਿਹਾ,''ਕੇਰਿਚੋ-ਨਾਕੁਰੂ ਹਾਈਵੇਅ 'ਤੇ ਸ਼ਾਮ ਤਕਰੀਬਨ 6.45 ਵਜੇ ਸਥਾਨਕ ਤੌਰ 'ਤੇ ਮਟਾਟੂ ਦੇ ਨਾਂ ਨਾਲ ਮਸ਼ਹੂਰ ਮਿੰਨੀ ਬੱਸ ਦੀ ਤੇਲ ਟੈਂਕਰ ਨਾਲ ਹੋਈ ਟੱਕਰ 'ਚ 9 ਲੋਕਾਂ ਦੀ ਮੌਤ ਹੋ ਗਈ। ਜਸਟਿਸ ਕਿਟੇਟੂ ਨੇ ਦੱਸਿਆ ਕਿ ਚੇਪਸਿਰ ਦੇ ਕਪਮਾਕਾ ਖੇਤਰ 'ਚ ਇਕ ਦੁਰਘਟਨਾ ਦੌਰਾਨ 14 ਸੀਟ ਵਾਲੀ ਮਟਾਟੂ ਅਤੇ ਇਕ ਟਰੱਕ ਸ਼ਾਮਲ ਸੀ ਜੋ ਕਿਸੂਮੂ ਤੋਂ ਨੈਰੋਬੀ ਤਕ ਗੈਸ ਲੈ ਜਾ ਰਿਹਾ ਸੀ।''
ਪੁਲਸ ਕਮਾਂਡਰ ਮੁਤਾਬਕ ਜਦ ਇਹ ਹਾਦਸਾ ਹੋਇਆ ਟੈਂਕਰ ਗਲਤ ਲੇਨ 'ਚ ਸੀ। ਜਸਟਿਸ ਕਿਟੇਟੂ ਨੇ ਕਿਹਾ ਕਿ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਹੋਰ 3 ਨੇ ਹਸਪਤਾਲ ਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾ। ਪੁਲਸ ਨੇ ਦੁਰਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਕੁਝ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।