ਮੈਕਸੀਕੋ 'ਚ ਜਹਾਜ਼ ਹੋਇਆ ਦੁਰਘਟਨਾ ਦਾ ਸ਼ਿਕਾਰ, 97 ਲੋਕ ਜ਼ਖਮੀ
Wednesday, Aug 01, 2018 - 01:44 PM (IST)

ਦੁਰੰਗੋ,(ਭਾਸ਼ਾ)— ਉੱਤਰੀ ਮੈਕਸੀਕੋ 'ਚ ਤੂਫਾਨੀ ਮੀਂਹ ਦੌਰਾਨ ਉਡਾਣ ਭਰਦਿਆਂ ਹੀ ਇਕ ਜਹਾਜ਼ 'ਚ ਅੱਗ ਲੱਗ ਗਈ ਅਤੇ ਤਕਰੀਬਨ 97 ਲੋਕ ਜ਼ਖਮੀ ਹੋ ਗਏ। ਦੁਰੰਗੋ ਦੇ ਗਵਰਨਰ ਜੋਜ ਰੋਜਸ ਨੇ ਟਵੀਟ ਕਰਦੇ ਹੋਏ ਕਿਹਾ,''ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਜਹਾਜ਼ ਏ. ਐੱਮ. 2431 ਦੇ ਦੁਰਘਟਨਾਗ੍ਰਸਤ ਹੋਣ ਨਾਲ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ।'' ਉਂਝ ਸਥਾਨਕ ਟੀ.ਵੀ. ਨੇ ਦੱਸਿਆ ਕਿ ਲੱਗਭਗ 97 ਲੋਕ ਜ਼ਖਮੀ ਹੋ ਗਏ ਹਨ। ਤੂਫਾਨੀ ਮੀਂਹ ਦੌਰਾਨ ਜਹਾਜ਼ ਨੇ ਉਡਾਣ ਭਰਨ ਦੀ ਕੋਸ਼ਿਸ਼ ਕੀਤੀ ਪਰ ਦੁਰੰਗੋ ਹਵਾਈ ਅੱਡੇ ਤੋਂ 10 ਕਿਲੋਮੀਟਰ ਦੂਰ ਇਕ ਮੈਦਾਨ 'ਚ ਐਮਰਜੈਂਸੀ ਦੀ ਸਥਿਤੀ 'ਚ ਇਸ ਨੂੰ ਉਤਾਰਨਾ ਪਿਆ।
ਆਵਾਜਾਈ ਮੰਤਰੀ ਜੇਰਾਰਡੋ ਨੇ ਦੱਸਿਆ ਕਿ ਜਹਾਜ਼ 'ਚ 97 ਯਾਤਰੀ ਅਤੇ 4 ਕਰੂ ਮੈਂਬਰ ਸਨ। ਜਹਾਜ਼ ਨੇ ਮੈਕਸੀਕੋ ਦੀ ਰਾਜਧਾਨੀ ਦੁਰੰਗੋ ਤੋਂ ਸਥਾਨਕ ਸਮੇਂ ਮੁਤਾਬਕ ਸ਼ਾਮ 4 ਵਜੇ ਉਡਾਣ ਭਰੀ ਸੀ। ਐਮਰਜੈਂਸੀ ਸੇਵਾਵਾਂ, ਫੌਜ ਅਤੇ ਰੈੱਡ ਕ੍ਰਾਸ ਦਲ ਮੌਕੇ 'ਤੇ ਪੁੱਜੇ ਹੋਏ ਹਨ।