80 ਸਾਲਾ ਬੀਬੀ ਨੇ ਕਿਰਾਏਦਾਰ ਦੇ ਟੋਟੇ-ਟੋਟੇ ਕਰਕੇ ਫ੍ਰਿਜ ''ਚ ਰੱਖੇ

02/12/2019 8:28:57 PM

ਮਾਸਕੋ (ਏਜੰਸੀ)- ਰੂਸ ਵਿਚ 80 ਸਾਲ ਦੀ ਇਕ ਮਹਿਲਾ ਨੂੰ ਆਪਣੇ ਪੁਰਸ਼ ਕਿਰਾਏਦਾਰ ਨੂੰ ਜਾਨੋਂ ਮਾਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਮਹਿਲਾ ਦੀ ਗ੍ਰਿਫਤਾਰੀ ਉਦੋਂ ਹੋਈ ਜਦੋਂ ਬੱਚਿਆਂ ਨੂੰ ਉਸ ਦੇ ਪੁਰਸ਼ ਕਿਰਾਏਦਾਰ ਦੇ ਗਾਇਬ ਹੋਏ ਸਰੀਰ ਦੇ ਹਿੱਸੇ ਫ੍ਰਿਜ ਵਿਚੋਂ ਮਿਲੇ। ਇਕ ਪਿਗ ਫਾਰਮ ਦੀ ਮਾਲਕ ਤੋਂ ਬੇਜੇਰਜੋਵਸਕਾ ਤੋਂ ਗਾਇਬ ਹੋਏ ਦੋ ਹੋਰ ਲੋਕਾਂ ਦੇ ਮਾਮਲੇ ਵਿਚ ਵੀ ਪੁੱਛਗਿਛ ਕੀਤੀ ਜਾ ਰਹੀ ਹੈ। ਇਕ ਜੱਜ ਨੇ ਇਸ ਮਹਿਲਾ ਨੂੰ ਇਕ ਕਤਲ ਦੀ ਜਾਂਚ ਦੇ ਮਾਮਲੇ ਵਿਚ ਦੋ ਮਹੀਨੇ ਲਈ ਹਿਰਾਸਤ ਵਿਚ ਰੱਖਣ ਦੇ ਹੁਕਮ ਸੁਣਾਏ ਹਨ। ਲਾਅ ਐਨਫੋਰਸਮੈਂਟ ਨਾਲ ਜੁੜੇ ਸੂਤਰਾਂ ਦੇ ਹਵਾਲੇ ਤੋਂ ਸਥਾਨਕ ਨਿਊਜ਼ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਰਸ਼ ਕਿਰਾਏਦਾਰ ਦੇ ਸਰੀਰ ਦੀਆਂ ਆਂਦਰਾਂ ਸਣੇ ਅੰਦਰੂਨੀ ਹਿੱਸੇ ਮਹਿਲਾ ਦੀ ਫ੍ਰਿਜ ਵਿਚੋਂ ਮਿਲੇ ਹਨ। ਖਬਰਾਂ ਮੁਤਾਬਕ ਮਹਿਲਾ ਨੇ 52 ਸਾਲਾ ਵਿਅਕਤੀ ਦੇ ਕਤਲ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ।

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਉਹ ਆਪਣੇ ਅਪਾਰਟਮੈਂਟ ਬਲਾਕ ਨੇੜੇ ਪਾਰਕ ਵਿਚ ਖੇਡ ਰਹੇ ਬੱਚਿਆਂ ਨੂੰ ਵਿਅਕਤੀ ਦਾ ਕੱਟਿਆ ਹੋਇਆ ਹੱਥ ਮਿਲਿਆ। ਇਸ ਤੋਂ ਬਾਅਦ ਪੁਲਸ ਨੇ ਕਈ ਪਲਾਸਟਿਕ ਦੇ ਪਾਲੀਥੀਨ ਵਿਚੋਂ ਸਰੀਰ ਦੇ ਹੋਰ ਅੰਗਾਂ ਨੂੰ ਲੱਭ ਲਿਆ, ਜਿਨ੍ਹਾਂ ਨੂੰ ਅਵਾਰਾ ਕੁੱਤਿਆਂ ਵਲੋਂ ਘਸੀਟ ਕੇ ਉਥੇ ਤੱਕ ਲਿਆਂਦਾ ਗਿਆ ਸੀ। ਰਿਪੋਰਟ ਵਿਚ ਕਿਹਾ ਗਿਆ ਕਿ 52 ਸਾਲਾ ਯੂਕਰੇਨ ਦੇ ਕਿਰਾਏਦਾਰ ਦੇ ਸਰੀਰ ਦੇ ਹਿੱਸਿਆਂ 'ਤੇ ਮਿਲੇ ਫਿੰਗਰਪ੍ਰਿੰਟ ਦੇ ਚਲਦੇ ਜਾਂਚ ਦੀ ਸੂਈ ਰਿਟਾਇਰਡ ਫਾਰਮ ਮਾਲਕ ਵੱਲ ਘੁੰਮੀ। ਸਥਾਨਕ ਖਬਰਾਂ ਮੁਤਾਬਕ ਮਹਿਲਾ ਨੇ ਕਿਰਾਏਦਾਰ ਦੀਆਂ ਹੱਡੀਆਂ ਸੁੱਟ ਦਿੱਤੀਆਂ ਸਨ, ਜਦੋਂ ਕਿ ਆਂਦਰਾਂ ਅਤੇ ਦੂਜੇ ਅੰਦਰੂਨੀ ਅੰਗ ਉਸ ਦੀ ਫ੍ਰਿਜ ਵਿਚੋਂ ਮਿਲੇ। ਕੁੱਤਿਆਂ ਨੂੰ ਖੂਨ ਦੀ ਬਦਬੂ ਲੱਗੀ ਅਤੇ ਉਨ੍ਹਾਂ ਨੇ ਪੂਰੇ ਇਲਾਕੇ ਵਿਚ ਸਰੀਰ ਦੇ ਹਿੱਸਿਆਂ ਨੂੰ ਖਿਲਾਰ ਦਿੱਤਾ। ਪੁਲਸ ਸੂਤਰਾਂ ਮੁਤਾਬਕ ਮਹਿਲਾ ਦੇ ਫਲੈਟ ਵਿਚ ਖੂਨ ਦੇ ਨਿਸ਼ਾਨ ਵੀ ਮਿਲੇ ਹਨ।

Sunny Mehra

This news is Content Editor Sunny Mehra