ਮੈਕਸੀਕੋ ''ਚ 8 ਤੀਬਰਤਾ ਭੂਚਾਲ ਦੇ ਜ਼ੋਰਦਾਰ ਝਟਕੇ, 2 ਲੋਕਾਂ ਦੀ ਮੌਤ

09/08/2017 3:07:22 PM

ਮੈਕਸੀਕੋ— ਦੱਖਣੀ ਮੈਕਸੀਕੋ ਵਿਚ 8.0 ਤੀਬਰਤਾ ਦੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਜਿਸ ਤੋਂ ਬਾਅਦ ਤਿੰਨ ਮੀਟਰ ਤੋਂ ਵੀ ਉੱਚੀ ਲਹਿਰਾਂ ਦੀ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਮੀਡੀਆ ਖਬਰ ਮੁਤਾਬਕ, ਇਸ ਵਿਚ 2 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। 
ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਕਿਹਾ ਕਿ ਦੱਖਣ ਚੀਆਪਾਸ ਰਾਜ ਵਿਚ ਟਰੇਸ ਪਿਕੋਸ ਸ਼ਹਿਰ ਤੋਂ ਕਰੀਬ 120 ਕਿਲੋਮੀਟਰ ਦੱਖਣੀ-ਪੱਛਮੀ ਪ੍ਰਸ਼ਾਂਤ ਮਹਾਸਾਗਰ ਵਿਚ ਭੂਚਾਲ ਆਇਆ। ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਕਿਹਾ, ''ਸਾਰੇ ਉਪਲੱਬਧ ਤਰੀਕਾਂ ਦੇ ਆਧਾਰ ਉੱਤੇ ਕੁਝ ਤਟਾਂ ਉੱਤੇ ਖਤਰਨਾਕ ਸੁਨਾਮੀ ਲਹਿਰਾਂ ਦਾ ਅਨੁਮਾਨ ਜਤਾਇਆ ਗਿਆ ਹੈ।'' 
ਉਸ ਨੇ ਕਿਹਾ,''ਮੈਕਸੀਕੋ ਤਟਾਂ ਉੱਤੇ ਲਹਿਰਾਂ ਦੇ ਹਰ ਪੱਧਰ ਨਾਲ ਤਿੰਨ ਮੀਟਰ ਤੋਂ ਜ਼ਿਆਦਾ ਉੱਚੀ ਸੁਨਾਮੀ ਲਹਿਰਾਂ ਉਠ ਰਹੀਆ ਹਨ।'' ਮੈਕਸੀਕੋ ਦੇ ਤਟਾਂ, ਅਲ ਸਲਵਾਡੋਰ, ਕੋਸਟਾ ਰਿਕਾ, ਨਿਕਾਰਾਗੁਆ, ਪਨਾਮਾ ਅਤੇ ਹੋਂਡੁਰਾਸ ਅਤੇ ਇਕਵਾਡੋਰ ਦੇ ਦੱਖਣੀ ਤਟਾਂ ਲਈ ਸੁਨਾਮੀ ਦੀ ਚਿਤਾਵਨੀ ਦਿੱਤੀ ਗਈ ਹੈ। ਮੈਕਸੀਕੋ ਸਿਟੀ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿੱਥੇ ਲੋਕ ਭੂਚਾਲ ਬਾਰੇ ਸੁਣਨ ਤੋਂ ਬਾਅਦ ਇਮਾਰਤਾਂ ਤੋਂ ਬਾਹਰ ਨਿਕਲ ਆਏ।