ਬੰਗਲਾਦੇਸ਼ ਦੇ ਸੜਕ ਹਾਦਸੇ ''ਚ 8 ਲੋਕਾਂ ਦੀ ਮੌਤ

Sunday, Apr 01, 2018 - 06:07 PM (IST)

ਢਾਕਾ— ਬੰਗਲਾਦੇਸ਼ ਦੇ ਗੋਪਾਲਗੰਜ ਜ਼ਿਲੇ 'ਚ ਵਾਹਨ ਦੇ ਕੰਟਰੋਲ ਤੋਂ ਬਾਹਰ ਹੋ ਕੇ ਖੱਡ 'ਚ ਡਿੱਗ ਜਾਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਤੇ 23 ਹੋਰ ਲੋਕ ਜ਼ਖਮੀ ਹੋ ਗਏ। ਸਥਾਨਕ ਨਿਊਜ਼ ਏਜੰਸੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਢਾਕਾ ਟ੍ਰਿਬਿਊਨ ਨੇ ਜਾਣਕਾਰੀ ਦਿੱਤੀ ਕਿ ਡਰਾਈਵਰ ਵਲੋਂ ਬੱਸ ਕੰਟਰੋਲ ਤੋਂ ਬਾਹਰ ਹੋਣ ਤੋਂ ਬਾਅਦ ਖੱਡ 'ਚ ਜਾ ਡਿੱਗੀ। ਪੁਲਸ ਨੇ ਦੱਸਿਆ ਕਿ ਇਹ ਦਾਦਸਾ ਗੋਪਾਲਗੰਜ ਦੇ ਬਿਸ਼ੋਮਬੋਰਡੀ ਇਲਾਕੇ 'ਚ ਵਾਪਰਿਆ ਤੇ ਇਸ ਘਟਨਾ ਦੇ ਪੀੜਤਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ 2 ਹੋਰ ਨੇ ਇਲਾਜ ਦੌਰਾਨ ਦੰਮ ਤੋੜ ਦਿੱਤਾ। ਹਾਦਸੇ ਦੇ ਬਾਕੀ ਜ਼ਖਮੀਆਂ ਨੂੰ ਫਰੀਦਪੁਰ ਮੈਡੀਕਲ ਕਾਲਜ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


Related News