ਅਫਗਾਨਿਸਤਾਨੀ ਫੌਜ ਦੀ ਕਾਰਵਾਈ ''ਚ 8 ਅੱਤਵਾਦੀ ਢੇਰ

01/18/2020 2:01:51 PM

ਕਾਬੁਲ- ਅਫਗਾਨਿਸਤਾਨ ਦੇ ਪੂਰਬੀ ਸੂਬੇ ਲੋਗਰ ਤੇ ਦੱਖਣੀ ਸੂਬੇ ਹੇਲਮੰਡ ਵਿਚ ਫੌਜ ਨੇ ਇਕ ਮੁਹਿੰਮ ਦੌਰਾਨ ਘੱਟ ਤੋਂ ਘੱਟ 8 ਤਾਲਿਬਾਨੀ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਰੱਖਿਆ ਮੰਤਰਾਲਾ ਦੇ ਹਵਾਲੇ ਨਾਲ ਅਫਗਾਨ ਮੀਡੀਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਮੰਤਰਾਲਾ ਮੁਤਾਬਕ ਹੇਲਮੰਡ ਸੂਬੇ ਦੇ ਨਹਰ-ਏ-ਸਰਾਜ ਜ਼ਿਲੇ ਵਿਚ ਫੌਜ ਵਲੋਂ ਕੀਤੇ ਗਏ ਹਵਾਈ ਹਮਲੇ ਵਿਚ 6 ਤਾਲਿਬਾਨੀ ਅੱਤਵਾਦੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਲੋਗਾਰ ਸੂਬੇ ਦੇ ਚਰਖ ਜ਼ਿਲੇ ਵਿਚ ਸੁਰੱਖਿਆ ਬਲਾਂ ਵਲੋਂ ਮਾਰੇ ਗਏ ਛਾਪੇ ਦੌਰਾਨ ਦੋ ਤਾਲਿਬਾਨੀ ਅੱਤਵਾਦੀ ਮਾਰੇ ਗਏ ਤੇ ਦੋ ਹੋਰ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਹਥਿਆਰਾਂ ਨੂੰ ਨਸ਼ਟ ਕਰ ਦਿੱਤਾ ਗਿਆ।


Baljit Singh

Content Editor

Related News