ਸੀਰੀਆ ''ਚ ਅੱਤਵਾਦੀ ਹਮਲੇ ਵਿਚ 8 ਲੋਕਾਂ ਦੀ ਮੌਤ

07/08/2020 12:19:19 PM

ਦਮਿਸ਼ਕ- ਸੀਰੀਆ ਦੇ ਰੱਕਾ ਸੂਬੇ ਦੇ ਤੇਲ ਅਬਯਾਦ ਸ਼ਹਿਰ ਵਿਚ ਇਕ ਕਾਰ ਵਿਚ ਹੋਏ ਜ਼ੋਰਦਾਰ ਧਮਾਕੇ ਵਿਚ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 27 ਲੋਕ ਜ਼ਖਮੀ ਹੋ ਗਏ।

ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਸ਼ੁਰੂਆਤੀ ਮੁਤਾਬਕ ਧਮਾਕੇ ਵਿਚ 8 ਲੋਕਾਂ ਦੀ ਪੁਸ਼ਟੀ ਹੋਈ ਹੈ। ਇਹ ਧਮਾਕਾ ਤੁਰਕੀ ਸਰਹੱਦ ਨੇੜੇ ਤੇਲ ਅਬਯਾਦ ਸ਼ਹਿਰ ਵਿਚ ਇਕ ਕਾਰ ਵਿਚ ਹੋਇਆ। ਇਸ ਦੇ ਇਲਾਵਾ ਸੁਰੱਖਿਆ ਫੌਜ ਅਤੇ ਅੱਤਵਾਦੀਆਂ ਵਿਚਕਾਰ ਝੜਪ ਦੌਰਾਨ ਕਈ ਅੱਤਵਾਦੀਆਂ ਦੀ ਮੌਤ ਹੋ ਗਈ ਅਤੇ ਹੋਰ 2 ਨਾਗਰਿਕ ਵੀ ਮਾਰੇ ਗਏ। 


Lalita Mam

Content Editor

Related News