ਧੁੱਪ ਤੋਂ ਬਚਨ ਲਈ ਪਹਾੜਾਂ ਵਿਚਕਾਰ ਬਣਾਇਆ ਗਿਆ 8 ਮੰਜ਼ਿਲ ਹੋਟਲ

11/15/2017 12:25:18 PM

ਬੀਜ਼ਿੰਗ,(ਬਿਊਰੋ)— ਜੇਕਰ ਤੁਸੀਂ ਵੀ ਧੁੱਪ ਕੋਲੋ ਬਚਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਚੀਨ ਵਿਚ ਬਣਿਆ ਇਕ ਹੋਟਲ ਠੀਕ ਵਿਕਲਪ ਸਾਬਤ ਹੋ ਸਕਦਾ ਹੈ। ਚੀਨ ਦੇ ਸ਼ਾਂਕਸ਼ੀ ਸੂਬੇ ਵਿਚ ਬਣਿਆ ਇਹ ਹੋਟਲ ਇਨ੍ਹਾਂ ਦਿਨਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ, ਯਾਨਚੁਆਨ ਕਾਊਂਟੀ ਵਿਚ ਦੋ ਪਹਾੜਾਂ ਵਿਚਕਾਰ ਥੋੜ੍ਹੀ-ਜਿਹੀ ਜਗ੍ਹਾ ਵਿਚ 8 ਮੰਜ਼ਿਲ ਹੋਟਲ ਬਣਿਆ ਹੈ। ਇਸ ਨੂੰ 2016 ਵਿਚ ਬਣਾਇਆ ਗਿਆ ਸੀ ਅਤੇ ਹੋਟਲ ਦੀ ਇਮਾਰਤ ਦੀਆਂ ਪਹਾੜਾਂ ਤੋਂ ਦੂਰੀ ਸਿਰਫ਼ ਕੁਝ ਮੀਟਰ ਹੀ ਹੈ। ਇੱਥੇ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਧੁੱਪ ਕੋਲੋ ਬਚਨਾ ਹੋ ਤਾਂ ਇਹ ਇਕ ਚੰਗਾ ਵਿਕਲਪ ਹੋ ਸਕਦਾ ਹੈ। ਇਹ ਹੋਟਲ ਜਿੱਥੇ ਬਣਿਆ ਹੈ ਉੱਥੇ ਅਕਸਰ ਭੂਮੀ ਖਿਸਕਣ ਵਰਗੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਪਰ ਹੋਟਲ ਸਟਾਫ ਦਾ ਦਾਅਵਾ ਹੈ ਕਿ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਹਾਲਾਂਕਿ ਉਹ ਆਪਣੇ ਮਹਿਮਾਨਾਂ ਨੂੰ ਪਹਾੜਾਂ ਤੋਂ ਡਿੱਗਣ ਵਾਲੇ ਛੋਟੇ-ਛੋਟੇ ਪੱਥਰਾਂ ਤੋਂ ਵੀ ਬਚਨ ਦੀ ਸਲਾਹ ਦਿੰਦੇ ਰਹਿੰਦੇ ਹਨ। ਚੀਨੀ ਸੋਸ਼ਲ ਮੀਡੀਆ ਉੱਤੇ ਤਾਂ ਲੋਕਾਂ ਨੇ ਇਸ ਨੂੰ ''ਬਰਗਰ'' ਤੱਕ ਕਰਾਰ ਦੇ ਦਿੱਤਾ ਹੈ।