DRC ਸੋਨੇ ਦੀ ਖਾਨ ਹਮਲੇ ''ਚ 8 ਚੀਨੀ ਨਾਗਰਿਕ ਅਗਵਾ

11/22/2021 12:55:46 PM

ਕਿਨਸ਼ਾਸਾ (ਏਐੱਨਆਈ)  ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ (ਡੀਆਰਸੀ) ਦੇ ਦੱਖਣੀ ਕਿਵੂ ਸੂਬੇ ਵਿੱਚ ਐਤਵਾਰ ਨੂੰ ਸੋਨੇ ਦੀ ਖਾਨ 'ਤੇ ਹਮਲਾ ਹੋਇਆ। ਇਸ ਹਮਲੇ ਵਿੱਚ ਇੱਕ ਸੈਨਿਕ ਦੀ ਮੌਤ ਹੋ ਗਈ ਅਤੇ ਅੱਠ ਚੀਨੀ ਨਾਗਰਿਕਾਂ ਨੂੰ ਅਗਵਾ ਕਰ ਲਿਆ ਗਿਆ। ਕਥਿਤ ਤੌਰ 'ਤੇ ਸੋਨੇ ਦੀ ਖਾਨ ਮੁਕੇਰਾ ਦੇ ਇਲਾਕੇ 'ਚ ਚੀਨੀ ਕੰਪਨੀ 'ਬੇਓਂਡ ਮਾਈਨਿੰਗ' ਦੀ ਸੀ। ਸਪੁਤਨਿਕ ਨੇ ਦੱਸਿਆ ਕਿ ਇਹ ਹਮਲਾ ਅੱਜ ਸਵੇਰੇ ਅਣਪਛਾਤੇ ਹਮਲਾਵਰਾਂ ਦੁਆਰਾ ਕੀਤਾ ਗਿਆ।

ਪੜ੍ਹੋ ਇਹ ਅਹਿਮ ਖਬਰ- ਖੁਫੀਆ ਕੈਮਰੇ ’ਚ ਕੈਦ ਚੀਨ ਦੇ ਅੱਤਿਆਚਾਰ, 20 ਲੱਖ ਉਇਗਰ ਨਜ਼ਰਬੰਦੀ ਕੈਂਪਾਂ 'ਚ ਹਨ ਬੰਦ 

ਫਿਜ਼ੀ ਖੇਤਰ ਦੇ ਪ੍ਰਸ਼ਾਸਕ ਕਵਾਯਾ ਏਮੇ ਨੇ ਮੀਡੀਆ ਨੂੰ ਦੱਸਿਆ ਕਿ ਦੋ ਹੋਰ ਸੈਨਿਕਾਂ ਨੂੰ ਅਗਵਾ ਕਰ ਲਿਆ ਗਿਆ ਹੈ। ਚੀਨੀ ਸਾਈਟ 'ਤੇ ਕਈ ਗੋਲੀਆਂ ਚਲਾਈਆਂ ਗਈਆਂ। ਫ਼ੌਜ ਨੇ ਜਵਾਬੀ ਗੋਲੀਬਾਰੀ ਕੀਤੀ ਅਤੇ ਬਦਕਿਸਮਤੀ ਨਾਲ ਉਹਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮੁਕੇਰਾ ਸਿਵਲ ਸੋਸਾਇਟੀ ਦੇ ਮੁਖੀ ਕ੍ਰਿਸਟੋਫ ਬੋਨਾਨੀ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਅਸੀਂ ਪਤਾ ਲਗਾਇਆ ਹੈ ਕਿ ਇਨ੍ਹਾਂ ਅਪਰਾਧੀਆਂ ਦੁਆਰਾ ਅੱਠ ਚੀਨੀਆਂ ਨੂੰ ਅਗਵਾ ਕੀਤਾ ਗਿਆ 

Vandana

This news is Content Editor Vandana