ਸੈਨ ਐਂਟੋਨੀਓ ਦੇ ਇਕ ਟਰੱਕ ''ਚੋਂ 8 ਲੋਕਾਂ ਦੀ ਲਾਸ਼ਾਂ ਬਰਾਮਦ

07/24/2017 3:30:05 AM

ਸੈਨ ਐਂਟੋਨੀਓ— ਇਥੇ ਦੇ ਵਾਲਮਾਰਟ ਦੀ ਪਾਰਕਿੰਗ 'ਚ ਖੜ੍ਹੇ ਟਰੱਕ 'ਚੋਂ ਪੁਲਸ ਅਧਿਕਾਰੀਆਂ ਨੇ 8 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ ਤੇ ਇਕ ਟਰੱਕ 'ਚੋਂ 20 ਹੋਰ ਲੋਕ ਮਿਲੇ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਸੀ। ਇਸ ਤੋਂ ਬਾਅਦ ਟਰੱਕ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਆਪਰੇਸ਼ਨ ਤੋਂ ਬਾਅਦ ਬਾਕੀ ਬਚੇ 30 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿਨ੍ਹਾਂ 'ਚੋਂ 20 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਸ ਤੋਂ ਪਹਿਲਾਂ 2003 'ਚ ਅਜਿਹੀ ਘਟਨਾ ਵਾਪਰੀ ਸੀ, ਜਿਸ 'ਚ 19 ਪ੍ਰਵਾਸੀਆਂ ਦੀ ਮੌਤ ਹੋਈ ਸੀ। 
ਇਸ ਘਟਨਾ 'ਚ 30 ਬਚੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ 'ਚੋਂ 20 ਲੋਕਾਂ ਦੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੈਨ ਐਂਟੋਨੀਓ ਦੇ ਫਾਇਰ ਚੀਫ ਹੂਡ ਨੇ ਦੱਸਿਆ ਕਿ, ''ਉਸ ਟਰੱਕ ਦੀ ਸਪਰਸ਼ ਬਹੁਤ ਹੀ ਗਰਮ ਸੀ।'' ਅਧਿਕਾਰੀਆਂ ਨੇ ਕਿਹਾ ਕਿ ਉਹ ਜਾਂਚ ਕਰ ਸਨ ਕਿ ਪ੍ਰਵਾਸੀ ਕਿਥੋਂ ਦੇ ਸਨ। 
ਉਨ੍ਹਾਂ ਨੇ ਇਹ ਨਹੀਂ ਕਿਹਾ ਸੀ ਕਿ ਰਿਗ ਲਾਕ ਹੋ ਗਈ ਸੀ, ਜਦੋਂ ਉਹ ਆਏ ਸਨ। ਸੈਨ ਐਂਟੋਨੀਓ ਮੈਕਸੀਕਨ ਸਰਹੱਦ ਤੋਂ 240 ਕਿ. ਮੀ. ਦੂਰ ਹੈ। ਪੁਲਸ ਪ੍ਰਮੁੱਖ ਵਿਲੀਅਮ ਨੇ ਕਿਹਾ, ''ਅਸੀਂ ਇਕ ਮਨੁੱਖੀ ਤਸਕਰੀ ਅਪਰਾਧ 'ਤੇ ਵਿਚਾਰ ਕਰ ਰਹੇ ਹਾਂ।'' ਉਨ੍ਹਾਂ ਨੇ ਕਿਹਾ ਕਿ 18-ਟਾਇਰੀ ਦੇ ਅੰਦਰ ਕਈ ਲੋਕ 20 ਤੋਂ 30 ਸਾਲਾਂ ਦੇ ਦਿੱਖ ਰਹੇ ਸਨ ਪਰ ਉਨ੍ਹਾਂ 'ਚ 2 ਸਕੂਲੀ ਬੱਚੇ ਵੀ ਸ਼ਾਮਲ ਸਨ।