ਇਟਲੀ ਵਿਖੇ 7ਵਾਂ ਸਾਲਾਨਾ ਵਿਸ਼ਵ ਸ਼ਾਂਤੀ ਯੱਗ 29 ਜੁਲਾਈ ਨੂੰ

07/15/2017 9:59:25 PM

ਰੋਮ/ਵਿਰੋਨਾਂ (ਇਟਲੀ) (ਵਿੱਕੀ ਬਟਾਲਾ)— 7ਵਾਂ ਸਾਲਾਨਾ ਵਿਸ਼ਵ ਸ਼ਾਂਤੀ ਯੱਗ 29 ਜੁਲਾਈ 2017 ਦਿਨ ਸਨੀਵਾਰ ਨੂੰ ਇਟਲੀ (ਕਰਮੋਨਾ) ਦੇ ਸ੍ਰੀ ਦੁਰਗਿਆਣਾ ਮੰਦਰ ਕੇਸਤਲ ਵੇਰਦੇ ਵਿਖੇ ਸਮੁੱਚੇ ਇਲਾਕੇ ਮੰਦਰ ਕਮੇਟੀ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਭਾਵਨਾਂ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿਚ ਸ੍ਰੀ ਸ੍ਰੀ 1008 ਮਹਾਂਮੰਡਲੇਸ਼ਵਰ ਮਹੰਤ ਸ੍ਰੀ ਉਤਮ ਗਿਰੀ ਜੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰ ਕੇ ਇਕੱਤਰ ਸੰਗਤਾਂ ਨੂੰ ਭਗਵਾਨ ਦੇ ਪ੍ਰਵਚਨਾਂ ਨਾਲ ਨਿਹਾਲ ਕਰਨਗੇ।ਇਸ ਪ੍ਰੋਗਰਾਮ ਦੀ ਜਾਣਕਾਰੀ ਸ੍ਰੀ ਮੰਦਰ ਦੇ ਪੁਜਾਰੀ ਸ੍ਰੀ ਅਚਾਰੀਆ ਰਮੇਸ਼ ਪਾਲ ਸ਼ਾਸਤਰੀ ਨੇ ਪ੍ਰੈਸ ਨੂੰ ਦਿੰਦਿਆਂ ਦੱਸਿਆ ਕਿ ਇਹ ਵਿਸ਼ਵ ਸ਼ਾਂਤੀ ਜੱਗ ਹਰ ਸਾਲ ਸਮੂਹ ਇਲਾਕੇ ਅਤੇ ਇਟਲੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਜੋ ਇਸ ਵਾਰ ਵੀ ਕਾਫੀ ਉਤਸਾਹ ਨਾਲ ਹੋਵੇਗਾ।ਇਸ ਮਹਾਨ ਸਾਂਤੀ ਜੱਗ ਵਿਚ ਹਰਮੀਤ ਬਾਜਵਾ ਅਸਟਰੇਲੀਆ,ਸਤਨਾਮ ਸਿੰਘ ਚੀਮਾਂ ਇੰਗਲੈਂਡ,ਸੋਢੀ ਅਮਰੀਕਾ,ਲਾਲਾ ਜੀ ਇੰਗਲੈਂਡ,ਸੁਦੇਸ ਯੋਸੀ ਇੰਗਲੈਂਡ,ਦੀਪਕ ਮੋਡਗਿਲ ਇੰਗਲੈਂਡ,ਰਮੇਸ ਸਾਸਤਰੀ,ਸੋਨੂੰ ਸੋਢੀ,ਰਿੰਕੂ ਨਵਾਂਸਹਿਰ,ਤਜਿੰਦਰ ਸਿੰਘ ਬੈਲਜੀਅਮ ਅਤੇ ਸੰਜੀਵ ਕੁਮਾਰ ਲਾਂਬਾਂ ਆਦਿ ਵਿਸੇਸ ਤੋਰ ਤੇ ਪਹੂੰਚ ਰਹੇ ਹਨ ਅਤੇ ਇਸ ਕਾਰਜ ਵਾਸਤੇ ਤਨੋ ਮਨੋ ਸੇਵਾ ਕਰਨਗੇ ।ਇਸ ਮੋਕੇ ਮੰਦਿਰ ਦੇ ਪੁਜਾਰੀ ਅਚਾਰੀਆ ਰਮੇਸ ਪਾਲ ਸਾਸਤਰੀ ਨੇ ਕਿਹਾ ਕਿ ਹਵਨ ਸਾਂਮ 7 ਵਜੇ,ਲੰਗਰ ਰਾਤ 8 ਵਜੇ ਅਤੇ ਪੂਰਨ ਅਹੂਤੀ ਰਾਤ 11 ਵਜੇ ਹੋਵੇਗੀ।ਇਸ ਦੋਰਾਨ ਸ੍ਰੀ ਅਚਾਰੀਆ ਰਮੇਸ ਪਾਲ ਸਾਸਤਰੀ ਨੇ ਸਾਰੇ ਇਟਲੀ ਵਾਸੀ ਸਨਾਨਤਮ ਧਰਮ ਮੰਦਿਰ ਅਤੇ ਸਮੂਹ ਇਲਾਕਾ ਨਿਵਾਸੀਆ ਨੂੰ ਅਪੀਲ ਕੀਤੀ ਕਿ ਵੱਧ ਤੋ ਵੱਧ ਹਾਜਰੀ ਭਰ ਕੇ ਪ੍ਰਮੇਸਰ ਦੀਆਂ ਖੁੱਸੀਆ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰੋ।