ਬ੍ਰਿਟੇਨ ''ਚ ਮੰਕੀਪਾਕਸ ਦੇ 77 ਨਵੇਂ ਮਾਮਲੇ, ਅਫਰੀਕਾ ਤੋਂ ਬਾਹਰ ਲਾਗ ਦਾ ਸਭ ਤੋਂ ਵੱਡਾ ਫੈਲਾਅ

06/07/2022 12:34:48 PM

ਲੰਡਨ (ਏਜੰਸੀ)- ਬ੍ਰਿਟੇਨ 'ਚ ਸੋਮਵਾਰ ਨੂੰ ਮੰਕੀਪਾਕਸ ਦੇ 77 ਹੋਰ ਮਾਮਲੇ ਸਾਹਮਣੇ ਆਉਣ ਨਾਲ ਦੇਸ਼ 'ਚ ਇਸ ਬੀਮਾਰੀ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 300 ਤੋਂ ਵੱਧ ਹੋ ਗਈ ਹੈ। ਇਹ ਅਫਰੀਕਾ ਤੋਂ ਬਾਹਰ ਮੰਕੀਪਾਕਸ ਦੀ ਲਾਗ ਦਾ ਸਭ ਤੋਂ ਵੱਡਾ ਫੈਲਾਅ ਹੈ। ਅਧਿਕਾਰੀਆਂ ਮੁਤਾਬਕ ਸੰਕਰਮਿਤ ਪਾਏ ਗਏ ਜ਼ਿਆਦਾਤਰ ਸਮਲਿੰਗੀ ਅਤੇ 'ਬਾਈਸੈਕਸੁਅਲ' ਹਨ। ਹਾਲਾਂਕਿ, ਅਧਿਕਾਰੀਆਂ ਨੇ ਸਾਵਧਾਨ ਕੀਤਾ ਹੈ ਕਿ ਜੋ ਵੀ ਮਰੀਜ਼ ਦੇ ਨਜ਼ਦੀਕੀ ਸੰਪਰਕ ਵਿੱਚ ਆਉਂਦਾ ਹੈ, ਉਸਨੂੰ ਲਾਗ ਲੱਗ ਸਕਦੀ ਹੈ।

ਇਹ ਵੀ ਪੜ੍ਹੋ: ਨਿਊਯਾਰਕ 'ਚ ਨਵਾਂ ਕਾਨੂੰਨ ਪਾਸ, 21 ਸਾਲ ਤੋਂ ਘੱਟ ਉਮਰ ਦੇ ਲੋਕ ਨਹੀਂ ਖ਼ਰੀਦ ਸਕਣਗੇ 'ਰਾਈਫਲ'

ਵਿਸ਼ਵ ਸਿਹਤ ਸੰਗਠਨ (WHO) ਨੇ ਐਤਵਾਰ ਨੂੰ ਕਿਹਾ ਕਿ 24 ਤੋਂ ਵੱਧ ਦੇਸ਼ਾਂ ਵਿੱਚ ਮੰਕੀਪਾਕਸ ਦੇ 780 ਨਵੇਂ ਮਾਮਲੇ ਸਾਹਮਣੇ ਆਏ ਹਨ। ਅਫਰੀਕਾ ਤੋਂ ਬਾਹਰ ਹੁਣ ਤੱਕ ਇਸ ਬਿਮਾਰੀ ਨਾਲ ਕਿਸੇ ਦੀ ਮੌਤ ਨਹੀਂ ਹੋਈ ਹੈ। ਅਫਰੀਕਾ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ.) ਨੇ ਦੱਸਿਆ ਕਿ ਇਸ ਸਾਲ ਕੈਮਰੂਨ, ਮੱਧ ਅਫਰੀਕੀ ਗਣਰਾਜ, ਕਾਂਗੋ ਅਤੇ ਨਾਈਜੀਰੀਆ ਵਿੱਚ ਮੰਕੀਪਾਕਸ ਦੇ 1,400 ਤੋਂ ਵੱਧ ਮਾਮਲੇ ਆਏ ਹਨ ਅਤੇ 63 ਮੌਤਾਂ ਹੋਈਆਂ ਹਨ। ਇਹ ਅਫਰੀਕਾ ਦੇ ਇਨ੍ਹਾਂ ਚਾਰ ਦੇਸ਼ਾਂ ਵਿੱਚ ਸਥਾਨਕ ਪੱਧਰ ਦੀ ਮਹਾਮਾਰੀ ਹੈ। ਸੀ.ਡੀ.ਸੀ. ਅਨੁਸਾਰ, ਜੀਨੋਮ ਕ੍ਰਮ ਵਿਚ ਅਫ਼ਰੀਕਾ ਤੋਂ ਬਾਹਰ ਬਿਮਾਰੀ ਦੇ ਪ੍ਰਸਾਰ ਨਾਲ ਜੁੜੇ ਠੋਸ ਸਬੂਤ ਨਹੀਂ ਮਿਲੇ ਹਨ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਤੋਂ ਬਾਅਦ ਮਸ਼ਹੂਰ ਅਮਰੀਕੀ ਰੈਪਰ ਟ੍ਰਬਲ ਦਾ ਗੋਲੀ ਮਾਰ ਕੇ ਕਤਲ

ਡਬਲਯੂ.ਐੱਚ.ਓ. ਨੇ ਕਿਹਾ ਹੈ ਕਿ ਕਈ ਦੇਸ਼ਾਂ ਵਿੱਚ ਮੰਕੀਪਾਕਸ ਦੇ ਅਚਾਨਕ ਆਏ ਮਾਮਲੇ ਇਹ ਸੰਕੇਤ ਦਿੰਦੇ ਹਨ ਕਿ ਹਾਲ ਹੀ ਦੇ ਸਮੇਂ ਵਿੱਚ ਲਾਗ ਦੇ ਪ੍ਰਸਾਰ ਦਾ ਪਤਾ ਨਹੀਂ ਲੱਗ ਸਕਿਆ। ਡਬਲਯੂ.ਐੱਚ.ਓ. ਦੇ ਇੱਕ ਪ੍ਰਮੁੱਖ ਸਲਾਹਕਾਰ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸਪੇਨ ਅਤੇ ਬੈਲਜੀਅਮ ਵਿੱਚ ਆਯੋਜਿਤ ਦੋ ਪ੍ਰਮੁੱਖ ਸਮਾਗਮਾਂ ਵਿੱਚ ਜਿਨਸੀ ਗਤੀਵਿਧੀਆਂ ਕਾਰਨ ਯੂਰਪ ਅਤੇ ਹੋਰ ਥਾਵਾਂ 'ਤੇ ਬਿਮਾਰੀ ਫੈਲੀ ਦਿੱਤੀ ਹੈ। ਬ੍ਰਿਟੇਨ ਦੀ ਹੈਲਥ ਪ੍ਰੋਟੈਕਸ਼ਨ ਏਜੰਸੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਜਿਨ੍ਹਾਂ ਸਮਲਿੰਗੀ ਅਤੇ ਬਾਇਸੈਕਸੁਅਲ ਲੋਕਾਂ ਵਿਚ ਲਾਗ ਦਾ ਪਤਾ ਲੱਗਾ ਹੈ, ਉਨ੍ਹਾਂ ਦੀ ਉਮਰ 20 ਤੋਂ 49 ਸਾਲ ਦੇ ਵਿਚਕਾਰ ਹੈ। ਜਾਂਚ ਨਾਲ ਇਹ ਵੀ ਸੰਕੇਤ ਮਿਲਿਆ ਹੈ ਕਿ ਬੀਮਾਰੀ ਦਾ ਸਬੰਧ ਬ੍ਰਿਟੇਨ ਅਤੇ ਹੋਰ ਥਾਵਾਂ 'ਤੇ ਸਮਲਿੰਗੀਆਂ ਦੇ ਬਾਰ ਅਤੇ ਡੇਟਿੰਗ ਐਪਸ ਨਾਲ ਹੈ।

ਇਹ ਵੀ ਪੜ੍ਹੋ: ਇਮਰਾਨ ਦੀ ਬੇਗਮ ਨਿਕਲੀ 'ਰਿਸ਼ਵਤਖੋਰ', ਠੇਕਾ ਦਿਵਾਉਣ ਦੇ ਬਦਲੇ ਅਰਬਪਤੀ ਤੋਂ ਲਈ 5 ਕੈਰੇਟ ਦੀ ਹੀਰੇ ਦੀ ਮੁੰਦਰੀ

cherry

This news is Content Editor cherry