ਕੋਰੋਨਾ ਵਾਇਰਸ ਦੇ ਚੱਲਦੇ ਪਾਕਿ 'ਚ ਫਸੇ 748 ਭਾਰਤੀਆਂ ਦੀ ਜਲਦ ਹੋਵੇਗੀ ਸਵਦੇਸ਼ ਵਾਪਸੀ

06/22/2020 10:47:59 PM

ਇਸਲਾਮਾਬਾਦ: ਕੋਰੋਨਾ ਵਾਇਰਸ ਦੇ ਕਾਰਣ ਦੁਨੀਆ ਭਰ ਵਿਚ ਜਾਰੀ ਲਾਕਡਾਊਨ ਦੇ ਵਿਚਾਲੇ ਪਾਕਿਸਤਾਨ ਵਿਚ ਫਸੇ ਭਾਰਤੀਆਂ ਦੇ ਲਈ ਖੁਸ਼ਖਬਰੀ ਹੈ। 25 ਜੂਨ ਤੋਂ 748 ਭਾਰਤੀਆਂ ਦੀ ਤਿੰਨ ਪੜਾਅ ਵਿਚ ਵਾਹਗਾ ਸਰਹੱਦ ਰਾਹੀਂ ਸਵਦੇਸ਼ ਵਾਪਸੀ ਹੋਵੇਗੀ।

ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਸਾਰੇ ਭਾਰਤੀਆਂ ਦੇ ਸੰਪਰਕ ਵਿਚ ਹੈ। ਪਹਿਲਾਂ ਪਾਕਿਸਤਾਨ ਨੇ ਸਵਦੇਸ਼ ਵਾਪਸੀ ਦੇ ਲਈ ਮੰਗਲਵਾਰ ਦਾ ਸਮਾਂ ਦਿੱਤਾ ਸੀ, ਜਿਸ ਨੂੰ ਬਦਲ ਕੇ ਵੀਰਵਾਰ ਨੂੰ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲਾ ਵਲੋਂ ਜਾਰੀ ਹੁਕਮ ਮੁਤਾਬਕ ਭੇਜੇ ਜਾਣ ਵਾਲੇ ਸਾਰੇ ਭਾਰਤੀਆਂ ਦੇ ਨਾਵਾਂ ਦੀ ਸੂਚੀ ਸਬੰਧਿਤ ਵਿਭਾਗਾਂ ਤੇ ਪੰਜਾਬ ਰੇਂਜਰਸ ਨੂੰ ਮੁਹੱਈਆ ਕਰਵਾ ਦਿੱਤੀ ਹੈ। ਪਹਿਲੇ ਤੇ ਦੂਜੇ ਪੜਾਅ ਵਿਚ 250-250 ਤੇ ਤੀਜੇ ਪੜਾਅ ਵਿਚ 248 ਭਾਰਤੀਆਂ ਨੂੰ ਵਾਪਸ ਭੇਜਿਆ ਜਾਵੇਗਾ। ਇਹ ਪ੍ਰਕਿਰਿਆ 25,26 ਤੇ 27 ਜੂਨ ਨੂੰ ਹੋਵੇਗੀ।

ਪਾਕਿਸਤਾਨੀ ਸਰਕਾਰ ਨੇ ਇਮੀਗ੍ਰੇਸ਼ਨ ਅਧਿਕਾਰਆਂ ਨੂੰ ਵਾਹਗਾ ਬਾਰਡਰ 'ਤੇ ਮੌਜੂਦ ਰਹਿਣ ਲਈ ਕਿਹਾ ਹੈ। ਸਵਦੇਸ਼ ਪਰਤਣ ਵਾਲੇ ਭਾਰਤੀਆਂ ਨੂੰ ਉਨ੍ਹਾਂ ਦੇ ਗ੍ਰਹਿ ਸੂਬਿਆਂ ਵਿਚ 14 ਦਿਨਾਂ ਲਈ ਇਕਾਂਤਵਾਸ ਵਿਚ ਰੱਖਿਆ ਜਾਵੇਗਾ। ਪਾਕਿਸਤਾਨ ਨੇ ਵੀ ਭਾਰਤ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਹੈ। ਭਾਰਤ ਹੁਣ ਤੱਕ 250 ਪਾਕਿਸਤਾਨੀਆਂ ਨੂੰ ਸਵਦੇਸ਼ ਭੇਜ ਚੁੱਕਾ ਹੈ ਤੇ ਬਾਕੀਆਂ ਦੀ ਹਵਾਲਗੀ ਦਾ ਪ੍ਰੋਗਰਾਮ ਤੈਅ ਹੋਣਾ ਬਾਕੀ ਹੈ।


Baljit Singh

Content Editor

Related News