737 ਮੈਕਸ ਜਹਾਜ਼ਾਂ ''ਤੇ 19 ਅਗਸਤ ਤੱਕ ਰੋਕ, ਅਮਰੀਕਾ ਨੇ ਰੱਦ ਕੀਤੀਆਂ ਰੁਜ਼ਾਨਾ 115 ਫਲਾਈਟਾਂ

04/15/2019 7:40:57 PM

ਵਾਸ਼ਿੰਗਟਨ - ਅਮਰੀਕੀ ਏਅਰਲਾਇੰਸ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੇ ਮਹੀਨਿਆਂ 'ਚ ਰੁਜ਼ਾਨਾ ਕਰੀਬ 11 ਉਡਾਣਾਂ ਨੂੰ ਰੱਦ ਕਰੇਗੀ। ਦਰਅਸਲ, ਬੋਇੰਗ 737 ਮੈਕਸ ਜਹਾਜ਼ਾਂ ਨੇ ਆਪਣੇ ਬੇੜੇ ਦੀ ਉਡਾਣ 'ਤੇ ਅਮਰੀਕਾ ਨੇ 19 ਅਗਸਤ ਤੱਕ ਰੋਕ ਲਾ ਦਿੱਤੀ ਹੈ।
ਅਮਰੀਕਾ ਦੀ ਪ੍ਰਮੁੱਖ ਏਅਰਲਾਈਨ ਨੇ ਪਹਿਲਾਂ 5 ਜੂਨ ਤੱਕ ਜਹਾਜ਼ਾਂ ਨੂੰ ਬੰਦ ਰੱਖਣ ਦੀ ਯੋਜਨਾ ਬਣਾਈ ਸੀ। ਦੱਸ ਦਈਏ ਕਿ ਇਥੋਪੀਅਨ ਏਅਰਲਾਈਨ ਦਾ ਬੋਇੰਗ 737 ਮੈਕਸ ਜਹਾਜ਼ 10 ਮਾਰਚ ਨੂੰ ਹਾਦਸਾਗ੍ਰਸਤ ਹੋ ਗਿਆ ਸੀ, ਜਿਸ 'ਚ 157 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਬੋਇੰਗ ਦੇ ਜਹਾਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਦਰਅਸਲ, ਬੀਤੇ 5 ਮਹੀਨਿਆਂ 'ਚ ਬੋਇੰਗ ਦੇ ਜਹਾਜ਼ ਕ੍ਰੈਸ਼ ਹੋਣ ਦੀ ਇਹ ਦੂਜੀ ਵੱਡੀ ਦੁਰਘਟਨਾ ਸੀ।
ਮਾਰਚ ਦੇ ਮੱਧ ਤੋਂ ਦੁਨੀਆ ਭਰ 'ਚ 737 ਮੈਕਸ ਜਹਾਜ਼ਾਂ ਨੂੰ ਉਡਾਣ ਤੋਂ ਰੋਕ ਦਿੱਤਾ ਗਿਆ ਸੀ। ਅਮਰੀਕੀ ਏਅਰਲਾਇੰਸ ਦੇ ਚੇਅਰਮੈਨ ਅਤੇ ਸੀ. ਈ. ਓ. ਡੱਗ ਪਾਰਕਰ ਨੇ ਇਕ ਬਿਆਨ 'ਚ ਆਖਿਆ ਕਿ  ਇਹ 115 ਉਡਾਣਾਂ ਹਰ ਦਿਨ ਅਮਰੀਕਾ ਤੋਂ ਉਡਾਣ ਵਾਲੀਆਂ ਲਗਭਗ 1.5 ਫੀਸਦੀ ਅਮਰੀਕੀ ਉਡਾਣਾਂ ਦੀ ਨੁਮਾਇੰਦਗੀ ਕਰਦੀ ਹੈ। ਜੇਕਰ ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਜਹਾਜ਼ 'ਤੇ ਆਪਣੇ ਵਿਸ਼ਵਾਸ ਜ਼ਾਹਿਰ ਕੀਤਾ।
ਫੈਡਰਲ ਐਵੀਏਸ਼ਨ ਐਡਮਿਨੀਸਟ੍ਰੇਸ਼ਨ (ਏ. ਐੱਫ. ਏ.) ਅਤੇ ਬੋਇੰਗ ਨਾਲ ਸਾਡੇ ਚੱਲ ਰਹੇ ਕੰਮ ਦੇ ਆਧਾਰ 'ਤੇ ਸਾਨੂੰ ਭਰੋਸਾ ਹੈ ਕਿ ਮੈਕਸ ਨੂੰ ਇਸ ਵਾਰ (19 ਅਗਸਤ) ਤੋਂ ਪਹਿਲਾਂ ਦੁਬਾਰਾ ਸਰਟੀਫਾਇਡ ਕੀਤਾ ਜਾਵੇਗਾ। ਇਸ ਹਫਤੇ ਦੀ ਸ਼ੁਰੂਆਤ 'ਚ ਪ੍ਰਤੀਯੋਗੀ ਸਾਊਥਵੈਸਟ ਏਅਰਲਾਇੰਸ ਨੇ ਕਿਹਾ ਕਿ 5 ਅਗਸਤ ਤੋਂ ਇਸੇ ਮਾਡਲ ਦੇ ਆਪਣੇ 34 ਜਹਾਜ਼ਾਂ ਦਾ ਪਰਿਚਾਲਨ ਕਰੇਗੀ।

Khushdeep Jassi

This news is Content Editor Khushdeep Jassi