ਪ੍ਰਵਾਸੀ ਆਗੂਆਂ ਦੇ ਦਖ਼ਲ ਨਾਲ 70 ਪੰਜਾਬੀ ਘਰ ਪੁੱਜੇ

04/22/2020 2:39:11 PM

ਮਿਲਾਨ, (ਸਾਬੀ ਚੀਨੀਆ)- 12 ਮਾਰਚ ਨੂੰ ਮਿਲਾਨ ਤੋਂ ਏਅਰ ਇੰਡੀਆ ਦੀ ਫਲਾਈਟ ਰਾਹੀਂ ਦਿੱਲੀ ਪੁੱਜੇ ਯਾਤਰੀਆਂ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸੀਨੀਅਰ ਆਗੂ ਰਾਜਵਿੰਦਰ ਸਿੰਘ ਸਵਿਸ, ਪ੍ਰਭਜੋਤ ਸਿੰਘ, ਦਿਲਬਾਗ ਸਿੰਘ ਚਾਨਾ ਅਤੇ ਸੁਖਚੈਨ ਸਿੰਘ ਠੀਕਰੀਵਾਲ ਦੇ ਯਤਨਾਂ ਤੋਂ ਬਾਅਦ 40 ਦਿਨਾਂ ਬਾਅਦ ਪੰਜਾਬ ਦੀ ਧਰਤੀ 'ਤੇ ਪੈਰ ਰੱਖਣੇ ਨਸੀਬ ਹੋਏ ਹਨ । 

ਦੱਸਣਯੋਗ ਹੈ ਕਿ ਇਟਲੀ ਤੋਂ ਦਿੱਲੀ ਗਈ ਇਸ ਫਲਾਈਟ ਦੇ ਯਾਤਰੀਆਂ ਨੂੰ 14 ਦਿਨਾਂ ਲਈ ਮਿਲਟਰੀ ਕੈਂਪ ਵਿਚ ਰੱਖਿਆ ਗਿਆ ਸੀ ਪਰ ਉਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਕੀਤੇ ਐਮਰਜੈਂਸੀ ਬੰਦ ਕਰਕੇ ਇਹ ਸਾਰੇ ਯਾਤਰੀ ਉੱਥੇ ਬੰਦ ਹੋ ਕੇ ਰਹਿ ਗਏ, ਜਿਨ੍ਹਾਂ ਵਿਚ ਛੋਟੇ-ਛੋਟੇ ਬੱਚਿਆਂ ਤੋਂ ਇਲਾਵਾ ਬਜ਼ੁਰਗ ਵੀ ਸਨ । ਜਦੋਂ 14 ਦਿਨਾਂ ਤੋਂ ਬਾਅਦ ਵੀ ਸਾਰੇ ਯਾਤਰੀ ਇਸ ਕੈਂਪ ਵਿਚੋਂ ਨਾ ਨਿਕਲੇ ਤਾਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸਵਿਟਜ਼ਰਲੈਂਡ ਤੇ ਇਟਲੀ ਦੇ ਆਗੂਆਂ ਵੱਲੋਂ ਇਸ ਮਾਮਲੇ ਨੂੰ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਤੱਕ ਪਹੁੰਚਾਇਆ, ਜਿਨ੍ਹਾਂ ਨਾਲ ਲਗਾਤਾਰ ਰਾਬਤੇ ਤੋਂ ਬਾਅਦ ਅਤੇ ਲੋੜੀਂਦੀਆਂ ਕਾਰਵਾਈਆਂ ਉਪਰੰਤ ਪੰਜਾਬ ਸਰਕਾਰ ਵੱਲੋਂ ਮਹੁੱਈਆ ਕਰਵਾਈਆਂ 3 ਬੱਸਾਂ ਰਾਹੀਂ ਇਨ੍ਹਾਂ ਯਾਤਰੀਆਂ ਨੂੰ 40 ਦਿਨਾਂ ਬਾਅਦ ਉਨ੍ਹਾਂ ਦੇ ਘਰੋ-ਘਰੀਂ ਪਹੁੰਚਾਇਆ ਗਿਆ ਹੈ। ਜਿਨ੍ਹਾਂ ਵਿਚ 5 ਯਾਤਰੀ ਚੰਡੀਗੜ੍ਹ, 7 ਹਰਿਆਣਾ ਅਤੇ 50 ਤੋਂ ਵੱਧ ਯਾਤਰੀ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਨਾਲ ਸਬੰਧਤ ਸਨ ।
 

Lalita Mam

This news is Content Editor Lalita Mam