ਅਮਰੀਕਾ : ਵੀਜ਼ਾ ਨੀਤੀ ਖਿਲਾਫ ਪ੍ਰਦਰਸ਼ਨ ਕਰਨ ਵਾਲੇ 76 ਲੋਕ ਹਿਰਾਸਤ 'ਚ

09/15/2019 1:27:52 PM

ਨਿਊਯਾਰਕ— ਅਮਰੀਕਾ ਦੇ ਨਿਊਯਾਰਕ 'ਚ ਮਾਈਕ੍ਰੋਸਾਫਟ ਦੇ ਇਕ ਸਟੋਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਦਰਜਨਾਂ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਹ ਲੋਕ ਵੀਜ਼ਾ ਨੀਤੀ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਸਨ। ਪੁਲਸ ਨੇ ਦੱਸਿਆ ਕਿ ਮੈਨਹਾਟਨ ਦੇ ਫਿਫਥ ਅਵੈਨਿਊ ਸਟੋਰ ਦੇ ਨੇੜੇ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਆਵਾਜਾਈ ਬੰਦ ਕਰ ਦਿੱਤੀ, ਜਿਸ ਦੇ ਬਾਅਦ 76 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ।

ਪ੍ਰਦਰਸ਼ਨਕਾਰੀ ਮਾਈਕ੍ਰੋਸੋਫਟ ਤੇ ਅਮਰੀਕੀ ਵੀਜ਼ਾ ਅਤੇ ਇੰਪੋਰਟ ਟੈਕਸ ਡਾਇਰੈਕਟੋਰੇਟ ਨਾਲ ਕਾਰੋਬਾਰ ਦੀ ਨਿੰਦਾ ਕਰ ਰਹੇ ਸਨ। ਮਾਈਕ੍ਰੋਸਾਫਟ ਦੀ ਇਕ ਮਹਿਲਾ ਬੁਲਾਰਾ ਨੇ ਕਿਹਾ ਕਿ ਕੰਪਨੀ ਨੇ ਦਿਨਭਰ ਲਈ ਆਪਣਾ ਸਟੋਰ ਬੰਦ ਕਰ ਦਿੱਤਾ। ਪਿਛਲੇ ਸਾਲ ਮਾਈਕ੍ਰੋਸਾਫਟ ਦੇ ਕੁੱਝ ਕਰਮਚਾਰੀਆਂ ਨੇ ਆਈ. ਸੀ. ਈ. ਨਾਲ ਡਾਟਾ ਪ੍ਰੋਸੈਸਿੰਗ ਕਾਨਟਰੈਕਟ ਰੱਦ ਕਰਨ ਦੀ ਮੰਗ ਕੀਤੀ ਸੀ।