7 ਸਾਲਾਂ ਤੋਂ ਕਾਰੋਬਾਰੀ ਕਰ ਰਿਹਾ ਸੀ ਇਸ ਮਾਡਲ ਨਾਲ ਗੰਦਾ ਕੰਮ

02/23/2018 10:40:15 PM

ਮਾਸਕੋ—ਰੂਸ ਦੀ ਇਕ ਅਜਿਹੀ ਮਾਡਲ ਦਾ ਕਿੱਸਾ ਸਾਹਮਣੇ ਆਇਆ ਹੈ ਜਿਸ ਨੂੰ ਸੱਤ ਸਾਲ ਤੋਂ ਇਕ ਕਾਰੋਬਾਰੀ ਨੇ 'ਸੈਕਸ ਸਲੇਵ' ਬਣਾ ਕੇ ਰੱਖਿਆ ਹੋਇਆ ਸੀ। ਇਸ ਵਿਚਾਲੇ ਉਸ ਨੂੰ ਸਰੀਰਿਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਦੀਆਂ ਤਕਲੀਫਾਂ ਝੱਲਣੀਆਂ ਪਈਆਂ। ਮਾਡਲ ਹੁਣ ਜਾ ਕੇ ਕਿਸੇ ਤਰ੍ਹਾਂ ਤਰ੍ਹਾਂ ਉੱਥੋਂ ਨਿਕਲ ਕੇ ਭੱਜ ਸਕੀ।

ਜਿਸ ਮਾਡਲ ਨੂੰ ਕੈਦ ਕੀਤਾ ਗਿਆ ਉਨ੍ਹਾਂ ਦਾ ਨਾਮ ਨਤਾਸ਼ਾ ਹੈ। 25 ਸਾਲ ਦੀ ਨਤਾਸ਼ਾ ਮੁਤਾਬਕ ਉਨ੍ਹਾਂ ਦੇ ਦੋ ਬੱਚਿਆਂ ਨਾਲ ਕੈਦ ਕਰ ਰੱਖਿਆ ਸੀ। 


ਕਾਰੋਬਾਰੀ ਵਲੋਂ ਕੀਤੇ ਗਏ ਅਤਿਆਚਾਰਾਂ ਦੀ ਗਵਾਹ ਨਤਾਸ਼ਾ ਖੁਦ ਹੈ। ਨਤਾਸ਼ਾ ਦੇ ਸਿਰ, ਪਸਲੀਆਂ, ਛਾਤੀ ਕਿ ਪੂਰੇ ਸ਼ਰੀਰ 'ਤੇ ਸੱਟਾਂ ਦੇ ਨਿਸ਼ਾਨ ਹਨ।

ਅਤਿਆਚਾਰ ਕਰਨ ਵਾਲੇ ਵਿਅਕਤੀ ਦੇ ਸੰਪਰਕ 'ਚ ਆਉਣ ਤੋਂ ਪਹਿਲਾਂ ਤਕ ਨਤਾਸ਼ਾ ਮਾਡਲਿੰਗ ਕਰੀਅਰ 'ਚ ਸਫਲਤਾ ਹਾਸਲ ਕਰ ਰਹੀ ਸੀ।  ਉੱਥੇ ਹੁਣ ਉਹ ਸੁੱਕ ਕੇ ਕਾਨੇ ਵਰਗੀ ਹੋ ਗਈ ਹੈ। 


ਦਿ ਸਨ ਦੀ ਰਿਪੋਰਟ ਮੁਤਾਬਕ ਨਤਾਸ਼ਾ ਨੂੰ ਲਗਭਗ ਰੋਜ਼ ਕੁੱਟਿਆ ਜਾਂਦਾ ਅਤੇ ਰੋਜ ਹੀ ਉਨ੍ਹਾਂ ਦਾ ਬਲਾਤਕਾਰ ਹੁੰਦਾ ਸੀ। ਨਤਾਸ਼ਾ ਮੁਤਾਬਕ ਅੱਤਿਆਚਾਰ ਕਰਨ ਵਾਲੇ ਵਿਅਕਤੀ ਉਮਰ 'ਚ ਉਸ ਤੋਂ ਬਹੁਤ ਵੱਡਾ ਸੀ ਅਤੇ ਜਦੋਂ ਉਹ 18 ਸਾਲ ਦੀ ਸੀ ਤਦ ਉਹ ਉਸ ਨੂੰ ਲੈ ਗਿਆ ਸੀ। 


ਨਤਾਸ਼ਾ ਉੱਥੋਂ ਇੰਨੇ ਸਮੇਂ ਤਕ ਨਹੀਂ ਭੱਜ ਸਕੀ ਕਿਉਂਕਿ ਫੋਨ 'ਤੋ ਗੱਲ ਕਰਨ, ਗੁਆਂਢੀਆਂ ਨਾਲ ਮਿਲਣ 'ਤੇ ਸਖਤ ਪਾਬੰਦੀ ਸੀ। ਨਤਾਸ਼ਾ ਦਾ ਪਾਸਪੋਰਟ ਵੀ ਉਸ ਦੇ ਕੋਲ ਸੀ।ਨਤਾਸ਼ਾ ਭੱਜਣਾ ਚਾਹੁੰਦੀ ਤਾਂ ਉਹ ਉਨ੍ਹਾਂ ਨੇ ਬੱਚਿਆਂ ਨੂੰ ਛੁਪਾ ਦਿੰਦਾ ਸੀ ਅਤੇ ਮਾਰਨ ਦੀ ਧਮਕੀ ਵੀ ਦਿੰਦਾ ਸੀ। ਫਿਲਹਾਲ ਪੁਲਸ ਉਸ ਕਾਰੋਬਾਰੀ ਦੀ ਭਾਲ ਕਰ ਰਹੀ ਹੈ। ਨਤਾਸ਼ਾ ਨੇ ਪੁਲਸ ਨੂੰ ਸਾਰੀ ਮੌਜੂਦਾ ਜਾਣਕਾਰੀ ਦੇ ਦਿੱਤੀ ਹੈ।