7 ਸਾਲਾ ਭਾਰਤੀ ਬੱਚੇ ਨੇ ਦੁਬਈ ''ਚ ਜਿੱਤੀ 7.4 ਕਰੋੜ ਰੁਪਏ ਦੀ ਲਾਟਰੀ

03/18/2020 4:29:03 PM

ਦੁਬਈ(ਆਈ.ਏ.ਐਨ.ਐਸ.)- ਅਜਮਾਨ ਦੇ ਰਹਿਣ ਵਾਲੇ ਇਕ 7 ਸਾਲਾ ਭਾਰਤੀ ਬੱਚੇ ਦਾ ਨਾਂ ਦੁਬਈ ਡਿਊਟੀ ਫ੍ਰੀ ਰਾਫੇਲ ਲਈ ਚੁਣਿਆ ਗਿਆ ਹੈ। ਇਸ ਰਾਫੇਲ ਵਿਚ ਭਾਰਤੀ ਬੱਚੇ ਨੇ 10 ਲੱਖ ਅਮਰੀਕੀ ਡਾਲਰ ਦਾ ਇਨਾਮ ਜਿੱਤਿਆ ਹੈ। ਇਸ ਦੀ ਜਾਣਕਾਰੀ ਮੀਡੀਆ ਵਲੋਂ ਦਿੱਤੀ ਗਈ ਹੈ।

ਖਲੀਜ਼ ਟਾਈਮਸ ਵਲੋਂ ਦੱਸਿਆ ਗਿਆ ਕਿ ਕਪਿਲਰਾਜ ਨਾਂ ਦੇ ਬੱਚੇ ਵਲੋਂ 21 ਫਰਵਰੀ ਨੂੰ ਰਾਫੇਲ ਦੀ ਟਿਕਟ ਖਰੀਦੀ ਗਈ ਸੀ। ਕਪਿਲਰਾਜ ਦੇ ਪਿਤਾ ਕਨਕਰਾਜ ਤਾਮਿਲਨਾਡੂ ਨਾਲ ਸਬੰਧਤ ਹਨ ਤੇ ਬੀਤੇ 27 ਸਾਲਾਂ ਤੋਂ ਅਜਮਾਨ ਦਾ ਰਹਿ ਰਹੇ ਹਨ। ਇਨਾਮ ਜਿੱਤਣ ਤੋਂ ਬਾਅਦ ਕਨਕਰਾਜ ਨੇ ਕਿਹਾ ਕਿ ਇਹ ਦੱਸਣ ਲਈ ਉਸ ਕੋਲ ਸ਼ਬਦ ਨਹੀਂ ਹਨ ਕਿ ਉਹ ਕਿਹੋ ਜਿਹਾ ਮਹਿਸੂਸ ਕਰ ਰਿਹਾ ਹੈ। ਮੈਂ ਤੇ ਮੇਰਾ ਪਰਿਵਾਰ ਇਸ ਸ਼ਾਨਦਾਰ ਆਸ਼ੀਰਵਾਦ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਇਨਾਮ ਦੀ ਰਕਮ ਦਾ ਇਕ ਹਿੱਸਾ ਨਿਸ਼ਚਤ ਤੌਰ 'ਤੇ ਸਾਡੇ ਫਰਨੀਚਰ ਦੀ ਦੁਕਾਨ ਦੇ ਕਾਰੋਬਾਰ ਤੇ ਮੇਰੇ ਬੇਟੇ ਦੇ ਭਵਿੱਖ ਲਈ ਜਾਵੇਗਾ। ਧੰਨਵਾਦ ਦੁਬਈ ਡਿਊਟੀ ਫ੍ਰੀ, ਇਸ ਜ਼ਿੰਦਗੀ ਨੂੰ ਬਦਲ ਦੇਣ ਵਾਲੀ ਜਿੱਤ ਲਈ!

Baljit Singh

This news is Content Editor Baljit Singh