ਅਫਗਾਨਿਸਤਾਨ ''ਚ 7 ਤਾਲਿਬਾਨੀ ਅੱਤਵਾਦੀ ਢੇਰ

05/15/2019 6:47:17 PM

ਮਾਸਕੋ— ਅਫਗਾਨਿਸਤਾਨ ਦੇ ਦੱਖਣੀ ਸੂਬੇ ਜਾਬੁਲ ਤੇ ਗਜ਼ਨੀ 'ਚ ਪਿਛਲੇ 24 ਘੰਟਿਆਂ ਦੌਰਾਨ ਲੜੀਵਾਰ ਹਵਾਈ ਹਮਲਿਆਂ 'ਚ 7 ਤਾਲਿਬਾਨੀ ਅੱਤਵਾਦੀ ਮਾਰੇ ਗਏ। ਫੌਜੀ ਸੂਤਰਾਂ ਦੇ ਹਵਾਲੇ ਨਾਲ ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਇਹ ਰਿਪੋਰਟ ਦਿੱਤੀ। 

ਤਾਲਿਬਾਨ ਸਣੇ ਸਰਕਾਰ ਵਿਰੋਧੀ ਸਮੂਹਾਂ ਵਲੋਂ ਇਨ੍ਹਾਂ ਹਮਲਿਆਂ 'ਤੇ ਅਜੇ ਕੋਈ ਟਿੱਪਣੀ ਨਹੀਂ ਆਈ ਹੈ। ਅਫਗਾਨਿਸਤਾਨ 'ਚ ਤਾਲਿਬਾਨ ਤੇ ਇਸਲਾਮਿਕ ਸਟੇਟ ਅੱਤਵਾਦੀ ਸਮੂਹਾਂ ਦੀਆਂ ਗਤੀਵਿਧੀਆਂ ਦੇ ਕਾਰਨ ਸਿਆਸੀ ਅਸਥਿਰਤਾ, ਸਮਾਜਿਕ ਤੇ ਸੁਰੱਖਿਆ ਸਥਿਤੀ ਨੂੰ ਲੈ ਕੇ ਅਨਿਸ਼ਚਿਤਤਾ ਦਾ ਮਾਹੌਲ ਹੈ।

Baljit Singh

This news is Content Editor Baljit Singh