ਅਫਗਾਨ ਸੂਬਾ ਗਵਰਨਰ ''ਤੇ ਹਮਲੇ ਵਿਚ 7 ਸੁਰੱਖਿਆ ਗਾਰਡ ਹਲਾਕ

01/20/2019 8:57:33 PM

ਪੁਲੀ ਆਲਮ (ਅਫਗਾਨਿਸਤਾਨ) (ਏ.ਐਫ.ਪੀ.)- ਤਾਲਿਬਾਨ ਦੇ ਇਕ ਆਤਮਘਾਤੀ ਹਮਲਾਵਰ ਨੇ ਐਤਵਾਰ ਨੂੰ ਇਕ ਅਫਗਾਨ ਗਵਰਨਰ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ, ਜਿਸ ਵਿਚ ਘੱਟੋ-ਘੱਟ ਸੁਰੱਖਿਆ ਗਾਰਡ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜੰਗ ਗ੍ਰਸਤ ਦੇਸ਼ ਵਿਚ ਹਿੰਸਾ ਦੀ ਇਹ ਤਾਜ਼ਾ ਘਟਨਾ ਹੈ। ਸੂਬਾ ਪੁਲਸ ਬੁਲਾਰੇ ਸ਼ਾਹਪੁਰ ਅਹਿਮਦਜ਼ਈ ਨੇ ਦੱਸਿਆ ਕਿ ਹਮਲਾਵਰ ਨੇ ਧਮਾਕਾਖੇਜ਼ਾਂ ਨਾਲ ਲੱਦੇ ਇਕ ਵਾਹਨ ਨਾਲ ਮੱਧ ਲੋਗਾਰ ਸੂਬੇ ਦੇ ਗਵਰਨਰ ਅਨਵਰ ਇਸ਼ਾਕਜ਼ਈ ਦੇ ਕਾਫਲੇ ਵਿਚ ਟੱਕਰ ਮਾਰ ਦਿੱਤੀ। ਉਹ ਆਪਣੇ ਸੂਬੇ ਖੁਫੀਆ ਮੁਖੀ ਦੇ ਨਾਲ ਯਾਤਰਾ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਹਮਲੇ ਵਿਚ ਦੋਵੇਂ ਅਧਿਕਾਰੀ ਵਾਲ-ਵਾਲ ਬੱਚ ਗਏ। ਪਰ ਇਸ ਵਿਚ ਗਵਰਨਰ ਦੇ ਸਾਰੇ ਸੁਰੱਖਿਆ ਗਾਰਡ ਮਾਰੇ ਗਏ। ਉਨ੍ਹਾਂ ਨੇ ਦੱਸਿਆ ਕਿ ਧਮਾਕੇ ਵਿਚ 7 ਲੋਕ ਜ਼ਖਮੀ ਵੀ ਹੋਏ।

Sunny Mehra

This news is Content Editor Sunny Mehra