7 ਸਮੁੰਦਰੋਂ ਪਾਰ ਲੰਡਨ ''ਚ ਕਲਕੱਤਾ ਵਰਗਾ ਦੁਰਗਾ ਪੂਜਾ ਦਾ ਉਤਸ਼ਾਹ

10/04/2019 7:52:37 PM

ਲੰਡਨ (ਭਾਸ਼ਾ)- ਬੰਗਾਲ ਤੋਂ ਹਜ਼ਾਰਾਂ ਮੀਲ ਦੂਰ ਬ੍ਰਿਟੇਨ 'ਚ ਵੀ ਕਲਕੱਤਾ ਵਰਗੀ ਦੁਰਗਾ ਪੂਜਾ ਦੀ ਰੌਣਕ ਹੈ। ਇਥੋਂ ਦੇ ਸਲੂਸ ਸ਼ਹਿਰ ਸਥਿਤ ਕ੍ਰਿਕਟ ਮੈਦਾਨ 'ਚ ਦੁਰਗਾ ਪੂਜਾ ਪੰਡਾਲ ਲਗਾਇਆ ਗਿਆ ਹੈ, ਜਿਥੇ ਕਲਕੱਤਾ ਦੇ ਮੈਡਾਕਸ ਚੌਕ ਵਰਗਾ ਮਾਹੌਲ ਹੈ ਅਤੇ ਹਜ਼ਾਰਾਂ ਲੋਕਾਂ ਦੀ ਭੀੜ ਇਥੇ ਇਕੱਠੀ ਹੋ ਰਹੀ ਹੈ। ਇਸੇ ਤਰ੍ਹਾਂ ਬ੍ਰਿਟੇਨ ਦੇ ਵੱਖੋ-ਵੱਖ ਹਿੱਸਿਆਂ ਵਿਚ ਸ਼ੁੱਕਰਵਾਰ ਨੂੰ ਪੰਜ ਦਿਨਾਂ ਦੇ ਇਸ ਉਤਸਵ ਦੀ ਸ਼ੁਰੂਆਤ ਹੋਈ। ਪੂਜਾ ਦਾ ਆਯੋਜਨ ਕਰ ਰਹੇ ਪ੍ਰਵਾਸੀ ਬੰਗਾਲੀਆਂ ਦੇ ਸੰਗਠਨ 'ਅੱਡਾ' ਦੇ ਪ੍ਰਸੰਨਜੀਤ ਭੱਟਾਚਾਰੀਆ ਨੇ ਦੱਸਿਆ ਕਿ ਬਰਕਸ਼ਾਇਰ ਕਾਉਂਟੀ ਸਥਿਤ ਸਲੂਸ ਦੇ ਕ੍ਰਿਕਟ ਮੈਦਾਨ ਵਿਚ ਦੁਰਗਾ ਪੂਜਾ ਪੰਡਾਲ ਬ੍ਰਿਟੇਨ ਵਿਚ ਪਹਿਲੀ ਵਾਰ ਲਗਾਇਆ ਜਾ ਰਿਹਾ ਹੈ ਕਿਉਂਕਿ ਆਮ ਤੌਰ 'ਤੇ ਇਸ ਤਰ੍ਹਾਂ ਦੀ ਪੂਜਾ ਭਾਈਚਾਰਕ ਸਭਾ ਜਾਂ ਹੋਟਲ ਵਿਚ ਆਯੋਜਿਤ ਕੀਤੀ ਜਾਂਦੀ ਰਹੀ ਹੈ ਨਾ ਕਿ ਖੁਲ੍ਹੇ ਮੈਦਾਨ ਵਿਚ।

ਇਸ ਪੰਡਾਲ ਦਾ ਆਕਾਰ 110 ਫੁੱਟ ਗੁਣਾ 70 ਫੁੱਟ ਗੁਣਾ 25 ਫੁੱਟ ਹੈ, ਜਿਸ ਨੂੰ ਪੱਛਮੀ ਬੰਗਾਲ ਤੋਂ ਇਲਾਵਾ ਅਸਮ, ਰਾਜਸਥਾਨ, ਓਡਿਸ਼ਾ ਅਤੇ ਗੁਜਰਾਤ ਵਰਗੇ ਹੋਰ ਸੂਬਿਆਂ ਦੀਆਂ ਕਲਾਕ੍ਰਿਤੀਆਂ ਨਾਲ ਸਜਾਇਆ ਗਿਆ ਹੈ। ਭੱਟਾਚਾਰੀਆ ਨੇ ਦੱਸਿਆ ਕਿ ਇਥੇ ਮੈਡਾਕਸ ਚੌਕ ਅਤੇ ਕਲਕੱਤਾ ਦੇ ਹੋਰ ਪੂਜਾ ਪੰਡਾਲਾਂ ਵਰਗੇ ਬਾਗ ਬਾਜ਼ਾਰ ਅਤੇ ਪਾਰਕ ਸਰਕਸ ਆਦਿ ਦੀ ਤਰ੍ਹਾਂ ਮਾਹੌਲ ਹੈ, ਮੈਦਾਨ ਵਿਚ ਖਾਸ ਤੌਰ 'ਤੇ ਕਲਕੱਤਾ ਦੇ ਪਕਵਾਨਾਂ ਨੂੰ ਪਰੋਸਣ ਲਈ ਦੁਕਾਨ ਲਗਾਈ ਗਈ ਹੈ, ਜਿਥੇ ਪੁਚਕਾ, ਭੇਟਕੀ ਮਾਛੇਰ ਚਾਂਪ, ਵੈਜੀਟੇਬਲ ਚਾਂਪ ਆਦਿ ਮੁਹੱਈਆ ਹੋਣਗੇ।

ਕਲਕੱਤਾ ਦੇ ਮੈਡਾਕਸ ਸਕੁਆਇਰ ਪੂਜਾ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਖੁਸ਼ ਹਾਂ ਕਿ ਬ੍ਰਿਟੇਨ ਵਿਚ ਰਹਿਣ ਵਾਲੇ ਕੁਝ ਦੋਸਤਾਂ ਨੇ ਸਲੂਸ ਵਿਚ ਮੈਡਾਕਸ ਵਰਗੀ ਪੂਜਾ ਦਾ ਮਾਹੌਲ ਪੈਦਾ ਕੀਤਾ। ਇਹ ਦਿਖਾਉਂਦਾ ਹੈ ਕਿ ਸਾਡੀ ਪੂਜਾ ਬ੍ਰਾਂਡ ਬਣ ਗਈ ਹੈ। ਬ੍ਰਿਟੇਨ ਦੇ ਵੱਖ-ਵੱਖ ਹਿੱਸਿਆਂ ਵਿਚ ਵੀ ਵੱਖ-ਵੱਖ ਥੀਮ 'ਤੇ ਦੁਰਗਾ ਪੂਜਾ ਦਾ ਆਯੋਜਨ ਕੀਤਾ ਗਿਆ ਹੈ। ਉੱਤਰੀ ਲੰਡਨ ਸਥਿਤ ਲੰਡਨ ਦੁਰਗੋਤਸਵ ਕਮੇਟੀ ਨੇ ਸੁਬਰਤ ਪਾਲ ਦੀ ਕਵਿਤਾ 'ਤੇ ਤੁਹਾਡੀ ਦੁਰਗਾ, ਮੇਰੀ ਦੁਰਗਾ ਥੀਮ ਰੱਖੀ ਹੈ।

ਲੰਡਨ ਦੁਰਗੋਤਸਵ ਕਮੇਟੀ ਦੇ ਨਿਆਸੀ ਮਣਿਕ ਰਾਏ ਨੇ ਕਿਹਾ ਕਿ ਇਸ ਥੀਮ 'ਚ ਸੰਜਮ ਅਤੇ ਨਿਰਪੱਖਤਾ ਨੂੰ ਦਿਖਾਉਂਦਾ ਹੈ ਜਿਸ ਦਾ ਸਾਹਮਣਾ ਔਰਤਾਂ ਕਰਦੀਆਂ ਹਨ, ਖਾਸ ਤੌਰ 'ਤੇ ਭਾਰਤੀ ਸਮਾਜ ਵਿਚ ਜੋ ਤਿਓਹਾਰ ਦੌਰਾਨ ਦਿਖਾਈ ਦੇਣ ਵਾਲੀ ਧੂਮਧਾਮ ਦੇ ਉਲਟ ਇਕ ਵੱਖਰੀ ਤਸਵੀਰ ਪੇਸ਼ ਕਰਦੀ ਹੈ। ਲੰਡਨ ਦੇ ਸਵਿਸ ਕਾਟੇਜ ਲਾਈਬ੍ਰੇਰੀ ਵਿਚ ਸਥਾਪਿਤ ਦੁਰਗਾ ਮੂਰਤੀ ਨੂੰ ਮੂਰਤੀਕਾਰ ਪ੍ਰਦੁਤ ਪਾਲ ਨੇ ਰੱਖਿਆ ਹੈ ਅਤੇ ਇਸ ਨੂੰ ਪੱਛਮੀ ਬੰਗਾਲ ਦੀ ਕੁਮਹਾਰਟੋਲੀ ਤੋਂ ਲਿਆਂਦਾ ਗਿਆ ਹੈ। ਫਾਈਬਰ ਗਲਾਸ ਨਾਲ ਬਣੀ ਇਸ ਮੂਰਤੀ ਵਿਚ ਭਾਰਤੀ ਰਸਮਾਂ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਲੰਡਨ ਦੇ ਬੋਰੋ ਆਫ ਕੈਮਡਨ ਵਿਚ ਆਯੋਜਿਤ ਦੁਰਗਾ ਪੂਜਾ ਵਿਚ ਵੀ ਹਜ਼ਾਰਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।


Sunny Mehra

Content Editor

Related News