ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬਣ ਕਾਰਨ 7 ਲੋਕਾਂ ਦੀ ਮੌਤ

06/11/2019 3:12:02 PM

ਏਥੰਸ (ਏ.ਐਫ.ਪੀ)- ਪ੍ਰਵਾਸੀਆਂ ਨੂੰ ਲਿਜਾ ਰਹੀ ਇਕ ਕਿਸ਼ਤੀ ਦੇ ਯੂਨਾਨ ਦੇ ਲੇਸਬੋਸ ਟਾਪੂ ਨੇੜੇ ਮੰਗਲਵਾਰ ਨੂੰ ਡੁੱਬਣ ਨਾਲ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਕੋਸਟ ਗਾਰਡ ਨੇ ਦੱਸਿਆ ਕਿ ਯੂਰਪੀ ਸੰਘ ਦੀ ਸਰਹੱਦੀ ਗਸ਼ਤੀ ਕਿਸ਼ਤੀ ਦੀ ਮਦਦ ਨਾਲ 57 ਲੋਕਾਂ ਨੂੰ ਬਚਾ ਲਿਆ ਗਿਆ ਅਤੇ ਹੋਰ ਲੋਕਾਂ ਦੀ ਭਾਲ ਜਾਰੀ ਹੈ। ਪ੍ਰਵਾਸੀਆਂ ਦੀ ਨਾਗਰਿਕਤਾ ਦੇ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਥੇ ਹੀ ਇਕ ਕੋਸਟ ਗਾਰਡ ਦੇ ਸੂਤਰ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿਚ ਚਾਰ ਔਰਤਾਂ, ਦੋ ਬੱਚੀਆਂ ਅਤੇ ਇਕ ਪੁਰਸ਼ ਸ਼ਾਮਲ ਹੈ। ਕੌਮਾਂਤਰੀ ਪ੍ਰਵਾਸੀ ਸੰਗਠਨ (ਆਈ.ਓ.ਐਮ.) ਮੁਤਾਬਕ ਯੂਰਪ ਪਹੁੰਚਣ ਲਈ ਭੂਮੱਧ ਸਾਗਰ ਪਾਰ ਕਰਨ ਦੀ ਕੋਸ਼ਿਸ਼ ਵਿਚ ਇਸ ਸਾਲ 300 ਤੋਂ ਜ਼ਿਆਦਾ ਸ਼ਰਨਾਰਥੀ ਅਤੇ ਪ੍ਰਵਾਸੀ ਮਾਰੇ ਗਏ ਹਨ।

Sunny Mehra

This news is Content Editor Sunny Mehra