ਅਫਗਾਨਿਸਤਾਨ ''ਚ ਝੜਪ, ਅੱਤਵਾਦੀਆਂ ਸਣੇ 7 ਲੋਕਾਂ ਦੀ ਮੌਤ

07/15/2020 4:32:37 PM

ਕੁੰਦੁਜ- ਅਫਗਾਨਿਸਤਾਨ ਦੇ ਉੱਤਰੀ ਸੂਬੇ ਕੁੰਦੁਜ ਵਿਚ ਬੁੱਧਵਾਰ ਤੜਕੇ ਤਾਲਿਬਾਨੀ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪ ਵਿਚ 2 ਫੌਜੀ ਅਤੇ ਤਾਲਿਬਾਨ ਦੇ 5 ਅੱਤਵਾਦੀ ਮਾਰੇ ਗਏ ਅਤੇ ਦੋਹਾਂ ਪੱਖਾਂ ਦੇ 11 ਲੋਕ ਜ਼ਖਮੀ ਹੋ ਗਏ।

ਜ਼ਿਲ੍ਹਾ ਮੁਖੀ ਮਹਬੂਬੁੱਲਾਹ ਸੈਯਦੀ ਨੇ ਦੱਸਿਆ ਕਿ ਤਾਲਿਬਾਨ ਅੱਤਵਾਦੀਆਂ ਨੇ ਅੱਜ ਤੜਕੇ ਇਮਾਮ ਸਾਹਿਬ ਜ਼ਿਲ੍ਹੇ ਦੇ ਕਰਗਜ਼ ਇਲਾਕੇ ਵਿਚ ਸੰਯੁਕਤ ਅਫਗਾਨ ਫੌਜ ਅਤੇ ਪੁਲਸ ਚੌਕੀ 'ਤੇ ਹਮਲਾ ਕੀਤਾ, ਜਿਸ ਦੇ ਬਾਅਦ ਸੁਰੱਖਿਆ ਫੌਜ ਦੇ ਬਲਾਂ ਨਾਲ ਉਨ੍ਹਾਂ ਦੀ ਝੜਪ ਹੋਈ। ਲੜਾਈ ਦੌਰਾਨ ਸੁਰੱਖਿਆ ਫੌਜ ਦੇ 5 ਮੈਂਬਰ ਅਤ 6 ਅੱਤਵਾਦੀ ਜ਼ਖਮੀ ਹੋ ਗਏ। ਅਧਿਕਾਰੀ ਨੇ ਕਿਹਾ ਕਿ ਖੇਤਰ ਵਿਚ ਘਾਤਕ ਗੋਲੀਬਾਰੀ ਦੇ ਬਾਅਦ ਸੁਰੱਖਿਆ ਫੌਜ ਨੂੰ ਤਾਇਨਾਤ ਕੀਤਾ ਗਿਆ ਅਤੇ ਸਾਰੇ ਜ਼ਖਮੀਆਂ ਨੂੰ ਸੂਬਾ ਰਾਜਧਾਨੀ ਕੁੰਦੁਜ ਸ਼ਹਿਰ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। 

ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਦੀ ਸੰਘਣੀ ਆਬਾਦੀ ਵਾਲੇ ਵਧੇਰੇ ਖੇਤਰਾਂ ਅਤੇ ਸਾਰੇ 34 ਸੂਬਾਈ ਰਾਜਧਾਨੀਆਂ ਵਿਚ ਅਫਗਾਨ ਫੌਜ ਦਾ ਕੰਟਰੋਲ ਹੈ ਪਰ ਪੇਂਡੂ ਖੇਤਰਾਂ ਦੇ ਵੱਡੇ ਹਿੱਸੇ ਉੱਤੇ ਤਾਲਿਬਾਨੀ ਅੱਤਵਾਦੀਆਂ ਨੇ ਕਬਜ਼ਾ ਕੀਤਾ ਹੈ, ਜੋ ਲਗਾਤਾਰ ਅਫਗਾਨਿਸਤਾਨੀ ਸ਼ਹਿਰਾਂ ਅਤੇ ਜ਼ਿਲ੍ਹਿਆਂ ਖਿਲਾਫ ਵੱਡੇ ਪੈਮਾਨੇ ਉੱਤੇ ਹਮਲੇ ਕਰਦਾ ਰਹਿੰਦਾ ਹੈ। 

Lalita Mam

This news is Content Editor Lalita Mam