ਇੰਡੋਨੇਸ਼ੀਆ ''ਚ ਇਮਾਰਤ ਡਿੱਗਣ ਕਾਰਨ 6 ਨਾਬਾਲਗਾਂ ਸਮੇਤ 7 ਮਰੇ

Monday, Apr 16, 2018 - 05:53 PM (IST)

ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਵਿਚ ਸੋਮਵਾਰ ਨੂੰ ਇਕ ਇਮਾਰਤ ਨੇੜੇ ਦੇ ਕਲਾ ਕੇਂਦਰ 'ਤੇ ਡਿੱਗ ਗਈ। ਇਸ ਹਾਦਸੇ ਵਿਚ 6 ਨਾਬਾਲਗਾਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਇਹ ਨਾਬਾਲਗ ਡਾਂਸ ਅਤੇ ਸੰਗੀਤ ਦੇ ਇਕ ਪ੍ਰੋਗਰਾਮ ਦਾ ਅਭਿਆਸ ਕਰ ਰਹੇ ਸਨ। ਇਹ ਘਟਨਾ ਜਕਾਰਤਾ ਤੋਂ ਕਰੀਬ 220 ਕਿਲੋਮੀਟਰ ਦੂਰ ਸਾਇਰੇਬੌਨ ਵਿਚ ਵਾਪਰੀ। ਸਾਇਰੇਬੌਨ ਵਿਚ ਇਕ ਗੋਦਾਮ ਦੀ ਕੰਧ ਨੇੜੇ ਦੇ ਸਥਾਨਕ ਕਲਾ ਕੇਂਦਰ 'ਤੇ ਡਿੱਗ ਗਈ, ਜਿੱਥੇ ਜੂਨੀਅਰ ਹਾਈ ਸਕੂਲ ਦੇ ਬੱਚੇ ਇਕ ਪ੍ਰੋਗਰਾਮ ਦੀ ਤਿਆਰੀ ਕਰ ਰਹੇ ਸਨ। ਪੁਲਸ ਨੇ ਦੱਸਿਆ ਕਿ ਇਮਾਰਤ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋਈ ਹੈ। ਜਿਨ੍ਹਾਂ ਵਿਚ 13 ਤੋਂ 15 ਸਾਲ ਦੀ ਉਮਰ ਦੇ ਲੜਕੇ ਅਤੇ ਕੇਂਦਰ ਦਾ ਇਕ 48 ਸਾਲਾ ਪ੍ਰਬੰਧਕ ਵੀ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਵਿਚ 13 ਸਾਲਾ ਦੋ ਲੜਕੀਆਂ ਵੀ ਜ਼ਖਮੀ ਹੋਈਆਂ ਹਨ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਪੁਲਸ ਇਮਾਰਤ ਦੇ ਡਿੱਗਣ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ।


Related News