ਚੀਨ 'ਚ ਡਿੱਗਿਆ ਰੇਲਵੇ ਬ੍ਰਿਜ਼, 7 ਲੋਕਾਂ ਦੀ ਮੌਤ ਤੇ 5 ਜ਼ਖਮੀ

11/01/2020 10:23:47 PM

ਬੀਜ਼ਿੰਗ - ਉੱਤਰੀ ਚੀਨ ਦੇ ਤਿਆਂਜਿਨ ਸੂਬੇ ਵਿਚ ਐਤਵਾਰ ਨੂੰ ਵੱਡਾ ਹਾਦਸਾ ਹੋਇਆ। ਇਥੇ ਰੇਲਵੇ ਬ੍ਰਿਜ਼ ਦੇ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕ ਜ਼ਖਮੀ ਹੋ ਗਏ। ਅਜੇ ਵੀ ਮਲਬੇ ਵਿਚ ਕਈ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਬਚਾਅ ਕਾਰਜ ਜਾਰੀ ਹਨ।

30 ਮੀਟਰ ਲੰਬਾ ਹੈ ਬ੍ਰਿਜ਼, ਇਕ ਹਿੱਸਾ ਹੋਇਆ ਤਬਾਹ
ਚੀਨੀ ਮੀਡੀਆ ਮੁਤਾਬਕ, ਤਿਆਂਜਿਨ ਸੂਬੇ ਦੇ ਬਿੰਹਾਈ ਵਿਚ ਰੇਲਵੇ ਬ੍ਰਿਜ਼ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਕਰੀਬ ਸਵੇਰੇ 9 ਵਜੇ ਅਚਾਨਕ ਬ੍ਰਿਜ਼ ਦਾ ਇਕ ਵੱਡਾ ਹਿੱਸਾ ਤਬਾਹ ਹੋ ਗਿਆ। ਮੌਕੇ 'ਤੇ ਕੰਮ ਕਰ ਰਹੇ 7 ਮਜ਼ਦੂਰ ਇਸ ਵਿਚ ਮਾਰੇ ਗਏ। 5 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਅਧਿਕਾਰੀਆਂ ਮੁਤਾਬਕ, ਬ੍ਰਿਜ਼ ਦੀ ਲੰਬਾਈ 30 ਮੀਟਰ ਹੈ।

PunjabKesari

ਸਰਕਾਰ ਨੇ ਜਾਂਚ ਦੇ ਦਿੱਤੇ ਆਦੇਸ਼
ਤਿਆਂਜਿਨ ਦੇ ਪ੍ਰਸ਼ਾਸਿਕ ਅਫਸਰਾਂ ਨੇ ਦੱਸਿਆ ਕਿ ਘਟਨਾ ਦਾ ਕਾਰਣ ਅਜੇ ਪਤਾ ਨਹੀਂ ਲੱਗ ਪਾਇਆ। ਮਾਮਲੇ ਦੀ ਜਾਂਚ ਲਈ ਆਦੇਸ਼ ਦਿੱਤੇ ਗਏ ਹਨ। ਸਰਕਾਰ ਨੇ ਇਸ ਦੇ ਲਈ ਇਕ ਕਮੇਟੀ ਦਾ ਵੀ ਗਠਨ ਕੀਤਾ ਹੈ। ਜਿਸ ਨੂੰ ਇਕ ਹਫਤੇ ਵਿਚ ਰਿਪੋਰਟ ਦੇਣੀ ਹੋਵੇਗੀ। ਸਰਕਾਰ ਨੇ ਜ਼ਖਮੀਆਂ ਦੇ ਚੰਗੇ ਇਲਾਜ ਦੀ ਗੱਲ ਕਹੀ ਹੈ।


Khushdeep Jassi

Content Editor

Related News