ਥਾਈਲੈਂਡ ''ਚ ਵਾਪਰਿਆ ਭਿਆਨਕ ਸੜਕ ਹਾਦਸਾ, 7 ਲੋਕਾਂ ਦੀ ਮੌਤ ਤੇ 40 ਜ਼ਖ਼ਮੀ

09/26/2020 4:56:25 PM

ਥਾਈਲੈਂਡ- ਸ਼ਨੀਵਾਰ ਤੜਕੇ ਥਾਈਲੈਂਡ ਵਿਚ ਇਕ ਬੱਸ ਅਤੇ ਇਕ ਟਰੇਲਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ ਤੇ ਹੋਰ 40 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 

ਫੋ ਫਲੈਂਗ ਥਾਣੇ ਦੇ ਪੁਲਸ ਅਧਿਕਾਰੀ ਅਨੁਹਾ ਖੰਮੁਆਂਗ ਨੇ ਦੱਸਿਆ ਕਿ ਨਖੋਨ ਰਤਚਾਸੀਮਾ ਸੂਬੇ ਦੀ ਰਾਜਧਾਨੀ ਦੇ ਬਾਈਪਾਸ ਰੋਡ 'ਤੇ ਇਕ ਚੁਰਾਹੇ 'ਤੇ ਇਹ ਹਾਦਸਾ ਵਾਪਰਿਆ। ਇਕ ਬੱਸ ਦੀ 22 ਪਹੀਆਂ ਵਾਲੇ ਟਰੇਲਰ ਟਰੱਕ ਨਾਲ ਜ਼ਬਰਦਸਤ ਟੱਕਰ ਹੋਈ। ਇਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਤੇ ਹੋਰ 40 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ।

PunjabKesari

ਪੁਲਸ ਅਧਿਕਾਰੀ ਨੇ ਬੱਸ ਵਿਚ ਸਵਾਰ ਕੁਝ ਯਾਤਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਬੱਸ ਡਰਾਈਵਰ ਨੂੰ ਨੀਂਦ ਆ ਜਾਣ ਕਾਰਨ ਬੱਸ ਅੱਗੇ ਜਾ ਰਹੇ ਇਕ ਟਰੱਕ ਨਾਲ ਟਕਰਾ ਗਈ। 
 


Lalita Mam

Content Editor

Related News