''ਹਵਾ-ਹਵਾਈ ਖਾਣਾ'' ਅਮਰੀਕਾ ''ਚ ਹੋਇਆ ਇਹ ਅਨੋਖਾ ਕਾਰਨਾਮਾ

07/23/2016 4:50:06 PM

ਵਾਸ਼ਿੰਗਟਨ— ਅੱਜ ਦਾ ਸਮਾਂ ਤਰੱਕੀ ਅਤੇ ਅੱਗੇ ਵਧਣ ਦਾ ਹੈ। ਇਨਸਾਨ ਇਕ ਤੋਂ ਬਾਅਦ ਕਾਂਢ ਕੱਢ ਰਿਹਾ ਹੈ। ਜੇਕਰ ਗੱਲ ਸਾਧਨਾਂ ਦੀ ਕੀਤੀ ਜਾਵੇ ਤਾਂ ਅਸੀਂ ਮੋਟਰ-ਗੱਡੀਆਂ, ਜਹਾਜ਼ ਤੋਂ ਇਲਾਵਾ ਡਰੋਨ ਵੀ ਇਕ ਸਾਧਨ ਬਣਾ ਲਿਆ ਹੈ, ਜੋ ਕਿ ਸਾਡੇ ਲਈ ਵੱਡੀ ਸਹੂਲਤ ਸਾਬਤ ਹੋ ਗਿਆ ਹੈ। ਜੀ ਹਾਂ, ਅਮਰੀਕਾ ''ਚ ਡਰੋਨ ਨਾਲ ਹੋਈ ਖਾਣੇ ਦੇ ਸਾਮਾਨ ਦੀ ਡਿਲੀਵਰੀ ਨੇ ਹਵਾਬਾਜ਼ੀ ਇਤਿਹਾਸ ''ਚ ਇਕ ਨਵਾਂ ਮੁਕਾਮ ਹਾਸਲ ਕਰ ਲਿਆ ਹੈ।  ਚਿਕਨ ਸੈਂਡਵਿਚ, ਹੌਟ ਕੌਫੀ ਅਤੇ ਡੋਨਟਸ ਦੀ ਪਹਿਲੀ ਡਰੋਨ ਡਿਲੀਵਰੀ ਦੀ ਹਵਾਬਾਜ਼ੀ ਅਧਿਕਾਰੀਆਂ ਨੇ ਇਜਾਜ਼ਤ ਦਿੱਤੀ। 
ਡਰੋਨ ਰਾਹੀਂ ਖਾਣੇ ਦੀ ਪਹਿਲੀ ਡਿਲੀਵਰੀ ਸ਼ੁੱਕਰਵਾਰ ਨੂੰ ਅਮਰੀਕਾ ਦੇ ਨੇਵਾਦਾ ਦੇ ਰੋਨੋ ''ਚ ਕੀਤੀ ਗਈ। ਗਰਮ ਅਤੇ ਠੰਡੇ ਖਾਣੇ ਦੇ ਸਾਮਾਨ ਨੂੰ ਖਾਸ ਡੱਬੇ ਵਿਚ ਬੰਦ ਕਰ ਕੇ ਇਕ ਪਰਿਵਾਰ ਤੱਕ ਪਹੁੰਚਾਇਆ ਗਿਆ। 
ਇਸ ਹਵਾ-ਹਵਾਈ ਖਾਣੇ ਨੂੰ ਪਹੁੰਚਾਉਣ ਦਾ ਕੰਮ 7-ਇਲੇਵਨ ਅਤੇ ਡਰੋਨ ਸਟਾਰਟਅੱਪ ਫਲਰਟੀ ਕੰਪਨੀ ਨੇ ਕੀਤਾ ਹੈ। ਫਲਰਟੀ ਦੇ ਮੁੱਖ ਕਾਰਜਕਾਰੀ ਮੈਟ ਸਵੀਨੀ ਨੇ ਕਿਹਾ ਕਿ 7-ਇਲੇਵਨ ਅਤੇ ਫਲਰਟੀ ਪੂਰੀ ਦੁਨੀਆ ''ਚ ਡਰੋਨ ਜ਼ਰੀਏ ਸਾਮਾਨ ਡਿਲੀਵਰ ਕਰਨ ਦੀ ਸਹੂਲਤ ਦੇਣ ਲਈ ਕੰਮ ਕਰ ਰਹੀ ਹੈ। ਫੈਡਰਲ ਏਵੀਏਸ਼ਨ ਪ੍ਰਸ਼ਾਸਨ ਨੇ ਕਮਰਸ਼ੀਅਲ ਡਰੋਨ ਉਡਾਉਣ ਲਈ ਅਮਰੀਕਾ ਦੇ ਹਵਾਈ ਖੇਤਰ ਦੇ ਕਾਨੂੰਨਾਂ ''ਚ ਇਸ ਸਾਲ ਬਦਲਾਅ ਕੀਤੇ ਹਨ। ਇਸ ਡਰੋਨ ਰਾਹੀਂ ਭੇਜੇ ਖਾਣੇ ਤੋਂ ਇਹ ਗੱਲ ਸਾਫ ਹੋ ਗਈ ਹੈ, ਇਨਸਾਨ ਜਿੱਥੇ ਮਰਜ਼ੀ ਬੈਠਾ ਹੋਵੇ ਉਸ ਲਈ ਕੁਝ ਵੀ ਹਾਸਲ ਕਰਨਾ ਹੁਣ ਔਖਾ ਨਹੀਂ ਹੈ।

Tanu

This news is News Editor Tanu