ਪੈਰਿਸ ''ਚ ਛੁਰੇਬਾਜ਼ੀ ਕਰਨ ਦੇ ਦੋਸ਼ ''ਚ ਪਾਕਿਸਤਾਨੀ ਨੌਜਵਾਨ ਸਣੇ 7 ਗ੍ਰਿਫ਼ਤਾਰ

09/26/2020 5:28:53 PM

ਪੈਰਿਸ- ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਸ਼ਨੀਵਾਰ ਨੂੰ ਛੁਰੇਬਾਜ਼ੀ ਦੀ ਘਟਨਾ ਨੂੰ ਅੰਜਾਮ ਦੇਣ ਦੇ ਸ਼ੱਕ ਵਿਚ ਪੁਲਸ ਨੇ 7 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। 

ਅਧਿਕਾਰੀਆਂ ਮੁਤਾਬਕ ਸ਼ੱਕੀ 18 ਸਾਲਾ ਪਾਕਿਸਤਾਨੀ ਨਾਗਰਿਕ ਹੈ ਜਿਸ ਨੇ 2 ਵਿਅਕਤੀਆਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਸੀ। ਇਕ ਸ਼ੱਕੀ ਨੂੰ ਪੁਲਸ ਨੇ ਘਟਨਾ ਵਾਲੇ ਸਥਾਨ ਤੋਂ ਹੀ ਹਿਰਾਸਤ ਵਿਚ ਲੈ ਲਿਆ ਸੀ ਜਦਕਿ ਬਾਕੀ 6 ਨੂੰ ਜਾਂਚ ਤਹਿਤ ਹਿਰਾਸਤ ਵਿਚ ਲਿਆ।

ਸ਼ੁੱਕਰਵਾਰ ਨੂੰ ਇੱਥੇ ਪ੍ਰਸਿੱਧ ਰਸਾਲਾ ਚਾਰਲੀ ਹੈਬਦੋ ਦੇ ਪੁਰਾਣੇ ਦਫ਼ਤਰ ਦੇ ਸਾਹਮਣੇ ਛੁਰੇਬਾਜ਼ੀ ਵਿਚ 4 ਲੋਕ ਜ਼ਖਮੀ ਹੋ ਗਏ ਸਨ। ਪੈਰਿਸ ਵਿਚ ਅੱਜ-ਕੱਲ 7 ਜਨਵਰੀ 2015 ਨੂੰ ਚਾਰਲੀ ਹੈਬਦੋ ਦੇ ਦਫ਼ਤਰ 'ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਸੁਣਵਾਈ ਜਾਰੀ ਹੈ। ਅਜਿਹੇ ਵਿਚ ਹੋਈ ਇਸ ਘਟਨਾ ਨਾਲ ਪੈਰਿਸ ਵਿਚ ਸਨਸਨੀ ਫੈਲ ਗਈ ਹੈ। 
ਜ਼ਿਕਰਯੋਗ ਹੈ ਕਿ 2015 ਵਿਚ ਫਰਾਂਸ ਦੀ ਅਖਬਾਰ ਸ਼ਾਰਲੀ ਐਬਦੋ ਵਿਚ ਹੋਏ ਅੱਤਵਾਦੀ ਹਮਲੇ ਦੇ ਕੇਸ ਦੀ ਸੁਣਵਾਈ ਹਾਲ ਹੀ ਵਿਚ ਸ਼ੁਰੂ ਹੋਈ ਸੀ। ਇਸ ਮੌਕੇ ਰਸਾਲੇ ਨੇ ਫਿਰ ਉਹੀ ਕਾਰਟੂਨ ਛਾਪ ਦਿੱਤਾ ਸੀ, ਜਿਸ ਤੋਂ ਨਾਰਾਜ਼ ਹੋ ਕੇ ਪਹਿਲਾਂ ਵੀ ਹਮਲਾ ਕੀਤਾ ਗਿਆ ਸੀ। ਇਸ 'ਤੇ ਅਲਕਾਇਦਾ ਨੇ ਧਮਕੀ ਦਿੱਤੀ ਸੀ ਕਿ ਜੇਕਰ ਰਸਾਲੇ ਵਾਲਿਆਂ ਨੂੰ ਲੱਗਦਾ ਹੈ ਕਿ 2015 ਦਾ ਹਮਲਾ ਇਕੱਲਾ ਸੀ ਤਾਂ ਇਹ ਉਸ ਦੀ ਭੁੱਲ ਹੈ। 


Lalita Mam

Content Editor

Related News