ਰੂਸ ''ਚ 7.7 ਦੀ ਤੀਬਰਤਾ ਨਾਲ ਆਇਆ ਭੂਚਾਲ

07/18/2017 7:18:51 AM

ਵਾਸ਼ਿੰਗਟਨ— ਰੂਸ ਦੇ ਪੂਰਬੀ ਤਟ 'ਤੇ 7.7 ਦੀ ਤੀਬਰਤਾ ਨਾਲ ਆਏ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਿਸ ਕਾਰਨ ਪ੍ਰਸ਼ਾਂਤ ਮਹਾਸਾਗਰ ਦੇ ਕੁਝ ਹਿੱਸ਼ਿਆ 'ਚ ਸੁਨਾਮੀ ਦੇ ਖਤਰੇ ਦੀ ਚਿਤਾਵਨੀ ਦਿੱਤੀ ਗਈ ਹੈ। ਇਹ ਭੂਚਾਲ ਬਰਿੰਗ ਟਾਪੂ 'ਤੇ ਨਿਕੋਲਸਰੋਏ ਸ਼ਹਿਰ ਤੋਂ ਕਰੀਬ 200 ਕਿਲੋਮੀਟਰ ਦੂਰ ਉੱਤਰੀ-ਪੂਰਬੀ ਰੂਸ ਦੇ ਸਮੁੰਦਰੀ ਕੰਢੇ 'ਤੇ ਆਇਆ।
ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਇਸ ਦੀ ਡੂੰਘਾਈ 11.7 ਕਿਲੋਮੀਟਰ ਸੀ। ਹਾਲਾਂਕਿ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ।