ਇੰਡੋਨੇਸ਼ੀਆ ''ਚ 7.1 ਤੀਬਰਤਾ ਵਾਲੇ ਭੂਚਾਲ ਦੇ ਝਟਕੇ

11/15/2019 1:47:01 AM

ਜਕਾਰਤਾ - ਪੂਰਬੀ ਇੰਡੋਨੇਸ਼ੀਆ ਦੇ ਨਾਰਥ ਮਾਲੁਕੂ ਸੂਬੇ ਦੇ ਤੱਟੀ ਇਲਾਕੇ 'ਚ ਵੀਰਵਾਰ ਦੇਰ ਰਾਤ 7.1 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂ-ਵਿਗਿਆਨੀ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਸੁਨਾਮੀ ਚਿਤਾਵਨੀ ਕੇਂਦਰ ਨੇ ਆਖਿਆ ਹੈ ਕਿ ਸੁਨਾਮੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ।

ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਤੱਟੀ ਸ਼ਹਿਰ ਟਰਨੇਟ ਦੇ ਉੱਤਰ-ਪੱਛਮੀ 'ਚ 140 ਕਿਲੋਮੀਟਰ ਦੀ ਦੂਰੀ 'ਤੇ 45 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਅਮਰੀਕੀ ਸੁਨਾਮੀ ਚਿਤਾਵਨੀ ਕੇਂਦਰ ਨੇ ਆਖਿਆ ਕਿ ਪ੍ਰਸ਼ਾਂਤ ਖੇਤਰ 'ਚ ਵਿਨਾਸ਼ਕਾਰੀ ਸੁਨਾਮੀ ਦੀ ਸੰਭਾਵਨਾ ਨਹੀਂ ਹੈ। ਇੰਡੋਨੇਸ਼ੀਆਈ ਮੌਸਮ ਵਿਗਿਆਨ ਏਜੰਸੀ ਹਾਲਾਂਕਿ ਲੋਕਾਂ ਤੋਂ ਸਾਵਧਾਨੀ ਦੇ ਤੌਰ 'ਤੇ ਸਮੁੰਦਰ ਦੇ ਤੱਟਾਂ ਤੋਂ ਦੂਰ ਰਹਿਣ ਨੂੰ ਆਖਿਆ। ਭੂਚਾਲ ਸਥਾਨਕ ਸਮੇਂ ਮੁਤਾਬਕ ਦੇਰ ਰਾਤ 1:17 ਮਿੰਟ 'ਤੇ ਆਇਆ। ਇਸ ਨਾਲ ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲ ਆਏ।

Khushdeep Jassi

This news is Content Editor Khushdeep Jassi