ਪਾਪੂਆ ਨਿਊ ਗਿਨੀ ''ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 67 ਪਹੁੰਚੀ

03/05/2018 9:45:09 AM

ਸਿਡਨੀ (ਭਾਸ਼ਾ)— ਰੈੱਡ ਕ੍ਰਾਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਪਾਪੂਆ ਨਿਊ ਗਿਨੀ ਦੇ ਦੂਰ-ਦੁਰਾਡੇ ਇਲਾਕੇ ਵਿਚ ਬੀਤੇ ਹਫਤੇ ਆਏ ਭੂਚਾਲ ਵਿਚ ਹੁਣ ਤੱਕ ਘੱਟ ਤੋਂ ਘੱਟ 67 ਲੋਕ ਮਾਰੇ ਗਏ ਹਨ। ਜਦਕਿ ਬਚੇ ਹੋਏ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਕੋਲ ਭੋਜਨ-ਪਾਣੀ ਉਪਲਬਧ ਨਹੀਂ ਹੈ। ਦੇਸ਼ ਵਿਚ 26 ਫਰਵਰੀ ਨੂੰ ਆਏ 7.5 ਦੀ ਤੀਬਰਤਾ ਦੇ ਭੂਚਾਲ ਮਗਰੋਂ ਸੜਕਾਂ 'ਤੇ ਆਵਾਜਾਈ ਠੱਪ ਹੋ ਗਈ ਹੈ। ਉੱਧਰ ਬਿਜਲੀ ਸਪਲਾਈ ਵੀ ਠੱਪ ਹੋਣ ਕਾਰਨ ਬਚਾਅ ਕਰਮਚਾਰੀ ਮਦਦ ਲਈ ਮੌਕੇ 'ਤੇ ਪਹੁੰਚ ਨਹੀਂ ਪਾ ਰਹੇ, ਜਿਸ ਕਾਰਨ ਰਾਹਤ ਕੰਮ ਧੀਮੀ ਗਤੀ ਨਾਲ ਚੱਲ ਰਿਹਾ ਹੈ। ਖੇਤਰ ਵਿਚ ਉਸ ਦਿਨ ਤੋਂ ਲਗਾਤਾਰ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਸੋਮਵਾਰ ਸਵੇਰੇ ਵੀ 6.0 ਦੀ ਤੀਬਰਤਾ ਦਾ ਝਟਕਾ ਮਹਿਸੂਸ ਕੀਤਾ ਗਿਆ। ਸਰਕਾਰ ਵੱਲੋਂ ਮ੍ਰਿਤਕਾਂ ਦੀ ਕੋਈ ਅਧਿਕਾਰਿਕ ਗਿਣਤੀ ਜਾਰੀ ਨਹੀਂ ਕੀਤੀ ਗਈ ਹੈ।