ਅਮਰੀਕਾ ਜਾਣ ਲਈ ਭੁੱਖ-ਪਿਆਸ ਨਾਲ ਬੇਹਾਲ ਹੋਏ ਮੈਕਸੀਕੋ ''ਚ ਮਿਲੇ 65 ਪ੍ਰਵਾਸੀ

08/16/2019 11:47:44 PM

ਮੈਕਸੀਕੋ ਸਿਟੀ - ਮੈਕਸੀਕੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੈਡਰਲ ਪੁਲਸ ਨੂੰ ਤੱਟੀ ਸੂਬੇ ਵੇਰਾਕਰੂਜ਼ 'ਚ ਇਕ ਰਾਜ ਮਾਰਗ 'ਤੇ ਭਟਕ ਰਹੇ, ਬੰਗਲਾਦੇਸ਼ੀ ਅਤੇ ਸ਼੍ਰੀਲੰਕਾ ਦੇ 65 ਪ੍ਰਵਾਸੀ ਮਿਲੇ ਜੋ ਭੁੱਖੇ ਅਤੇ ਪਿਆਸ ਨਾਲ ਬੇਹਾਲ ਸਨ। ਫੈਡਰਲ ਜਨ ਸੁਰੱਖਿਆ ਵਿਭਾਗ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਪ੍ਰਵਾਸੀ ਅਮਰੀਕਾ ਦੀ ਸਰਹੱਦ ਤੱਕ ਪਹੁੰਚਣ ਦੇ ਯਤਨਾਂ 'ਚ ਇਕ ਲੰਬੀ ਅਤੇ ਬੇਹੱਦ ਮੁਸ਼ਕਿਲ ਯਾਤਰਾ 'ਤੇ ਨਿਕਲੇ ਸਨ।

ਪ੍ਰਵਾਸੀਆਂ ਨੇ ਦੱਸਿਆ ਕਿ ਉਹ 24 ਅਪ੍ਰੈਲ ਨੂੰ ਕਤਰ ਦੇ ਇਕ ਹਵਾਈ ਅੱਡੇ ਤੋਂ ਨਿਕਲੇ ਅਤੇ ਤੁਰਕੀ ਦੇ ਕੋਲੰਬੀਆ ਲਈ ਜਹਾਜ਼ ਤੋਂ ਰਵਾਨਾ ਹੋਏ। ਉਥੋਂ ਇਹ ਇਕਵਾਡੋਰ, ਪਨਾਮਾ ਅਤੇ ਗਵਾਟੇਮਾਲਾ ਹੁੰਦੇ ਹੋਏ ਮੈਕਸੀਕੋ ਪਹੁੰਚੇ। ਇਨਾਂ ਪ੍ਰਵਾਸੀਆਂ ਨੇ ਆਖਿਆ ਕਿ ਮੈਕਸੀਕੋ 'ਚ ਇਕ ਵਾਰ ਉਨ੍ਹਾਂ ਨੇ ਕਿਸ਼ਤੀਆਂ 'ਤੇ ਸਵਾਰ ਹੋ ਕੇ ਕੋਟਜ਼ਾਕੋਲਕੋਸ ਨਦੀ ਦੀ ਯਾਤਰਾ ਕੀਤੀ। ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ ਨੇ ਕਿਸ਼ਤੀ ਤੋਂ ਨਦੀ ਦੀ ਯਾਤਰਾ ਕਿਉਂ ਕੀਤੀ ਸੀ ਕਿਉਂਕਿ ਇਹ ਨਦੀ ਅਮਰੀਕੀ ਸਰਹੱਦ ਦੇ ਨੇੜੇ ਤੇੜੇ ਕਿਤੇ ਵੀ ਨਹੀਂ ਜਾਂਦੀ।

Khushdeep Jassi

This news is Content Editor Khushdeep Jassi