ਨਿਊਯਾਰਕ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪਾਵਨ ਗੁਰਪੁਰਬ 25 ਫਰਵਰੀ ਨੂੰ

02/23/2024 11:56:13 AM

ਨਿਊਯਾਰਕ (ਰਾਜ ਗੋਗਨਾ)- ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਆਫ਼ ਨਿਊਯਾਰਕ ਦੀ ਨਵੀਂ ਚੁਣੀ ਗਈ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਇੰਕ ਵਲੋਂ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪਾਵਨ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿੱਤੀ 25 ਫਰਵਰੀ  ਦਿਨ ਐਤਵਾਰ ਨੂੰ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਅਤੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ 23 ਫਰਵਰੀ ਦਿਨ ਸ਼ੁੱਕਰਵਾਰ ਰਾਤ 12:00 ਵਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ 'ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। 

24 ਫਰਵਰੀ ਦਿਨ ਸ਼ਨੀਵਾਰ ਨੂੰ ਬੀਤੇ ਸੋਮਵਾਰ ਤੋਂ ਸਜਾਏ ਜਾ ਰਹੇ ਦੀਵਾਨ ਰਾਤ 6 ਤੋਂ 9 ਵਜੇ ਤੱਕ ਸਜਾਏ ਜਾਣਗੇ। 25 ਫਰਵਰੀ ਨੂੰ ਗੁਰਪੁਰਬ ਦਿਹਾੜੇ ਦਾ ਮੁੱਖ ਸਮਾਗਮ ਹੋਵੇਗਾ ਜੋ ਸਵੇਰੇ 9:00  ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗਾ। ਇਸ ਦੌਰਾਨ ਸਵੇਰ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਭਾਈ ਅਮਰਜੀਤ ਸਿੰਘ ਤਾਨ ਜੀ ਪਟਿਆਲੇ ਵਾਲੇ, ਭਾਈ ਧਰਮਵੀਰ ਸਿੰਘ ਜੀ ਕਥਾਵਾਚਕ, ਭਾਈ ਅਮਰੀਕ ਸਿੰਘ ਜੀ ਗੁਰਦਾਸਪੁਰ ਵਾਲੇ, ਭਾਈ ਸੋਹਣ ਸਿੰਘ ਕਥਾਵਾਚਕ ਕੈਨੇਡਾ ਵਾਲੇ, ਢਾਡੀ ਜਥਾ ਕਰਨੈਲ ਸਿੰਘ ਮਾਛੀਵਾੜੇ ਵਾਲੇ, ਗੁਰੂਘਰ ਸ੍ਰੀ ਗੁਰੂ ਰਵਿਦਾਸ ਟੈਂਪਲ ਸਾਹਿਬ ਦਾ ਹਜ਼ੂਰੀ ਕੀਰਤਨੀ ਜਥਾ ਭਾਈ ਰੂਪ ਸਿੰਘ ਜੀ, ਭਾਈ ਦਿਲਬਾਗ ਸਿੰਘ ਜੀ, ਭਾਈ ਓਂਕਾਰ ਸਿੰਘ ਜੀ, ਭਾਈ ਸਰਬਜੀਤ ਸਿੰਘ ਜੀ ਤੇ ਬਾਬਾ ਬ੍ਰਹਮ ਦਾਸ ਜੀ ਤੋਂ ਇਲਾਵਾ ਕੌਮ ਦੇ ਚਿੰਤਕ, ਬੁੱਧੀਜੀਵੀ ਤੇ ਸੂਝਵਾਨ ਬੁਲਾਰੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਨਗੇ। 

ਗੁਰੂਘਰ ਦੇ ਸਕੱਤਰ ਬਲਵਿੰਦਰ ਭੌਰਾ ਤੇ ਜੁਆਇੰਟ ਸਕੱਤਰ ਚਰਨਜੀਤ ਸਿੰਘ ਝੱਲੀ ਸਟੇਜ ਦੀ ਜ਼ਿੰਮੇਵਾਰੀ ਸੰਭਾਲਣਗੇ। ਇਹ ਗੁਰਪੁਰਬ ਇਸ ਲਈ ਵੀ ਖਾਸ ਹੈ ਕਿਉਂਕਿ ਬੀਤੇ 16 ਸਾਲ ਤੋਂ ਭਾਈਚਾਰੇ ਵਿੱਚ ਚੱਲੀ ਆਉਂਦੀ ਵਿਥ ਖ਼ਤਮ ਹੋ ਕੇ ਇਸ ਵਾਰ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਸੀ ਜਿਸ ਕਾਰਨ  ਸਮੁੱਚਾ ਭਾਈਚਾਰਾ ਇਕ ਮੰਚ ’ਤੇ ਇਕੱਠਾ ਹੋਇਆ ਹੈ। ਇਸ ਸਬੰਧੀ ਨਵੇਂ ਚੁਣੇ ਗਏ ਪ੍ਰਧਾਨ ਸ੍ਰ. ਜਸਵਿੰਦਰ ਸਿੰਘ ਬਿੱਲਾ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਜਿਸ ਆਸ ਨਾਲ ਸੰਗਤਾਂ ਨੇ ਉਨ੍ਹਾਂ ਨੂੰ ਪ੍ਰਧਾਨਗੀ ਦੀ ਸੇਵਾ ਬਖਸ਼ੀ ਹੈ ਉਹ ਉਸ 'ਤੇ ਖਰਾ ਉਤਰਨ ਲਈ ਦਿਨ ਰਾਤ ਤਤਪਰ ਰਹਿਣਗੇ ਅਤੇ ਆਸ ਕਰਦੇ ਹਨ ਕਿ ਜਿਹੜੀ ਏਕਤਾ ਬਣੀ ਹੈ ਉਹ ਹਮੇਸ਼ਾ ਲਈ ਬਣੀ ਰਹੇਗੀ। 

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟਿਸ਼ ਸੰਸਦ 'ਚ ਭਾਰਤੀ ਕਿਸਾਨਾਂ ਦੇ ਪ੍ਰਦਰਸ਼ਨ ਦੀ ਗੂੰਜ, ਸਿੱਖ ਸੰਸਦ ਮੈਂਬਰ ਨੇ ਚੁੱਕਿਆ ਮਨੁੱਖੀ ਅਧਿਕਾਰ ਦਾ ਮੁੱਦਾ

ਉਨ੍ਹਾਂ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗੁਰੂਘਰ ਵਿਚ 11 ਸ੍ਰੀ ਅਖੰਡ ਪਾਠ ਸਾਹਿਬਾਨ ਦੀ ਲੜੀ ਜਾਰੀ ਹੈ ਜਿਨ੍ਹਾਂ ਦੀ ਸੇਵਾ ਆਪਣਾ ਬਜ਼ਾਰ ਕੈਸ਼ ਐਂਡ ਕੈਰੀ, ਸ੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ, ਮਹਿੰਦਰ ਰਾਮ ਜੀ, ਜਸਵਿੰਦਰ ਸਿੰਘ ਬਿੱਲਾ ਤੇ ਸਮੂਹ ਪਰਿਵਾਰ, ਬੀਬੀ ਨਵਨੀਤ ਕੌਰ ਸਪੁੱਤਰੀ ਸ਼੍ਰੀ ਸ਼ਿੰਗਾਰਾ ਮੱਲ ਤੇ ਗੁਰਜੀਤ ਮੱਲ ਤੇ ਰਮਨਦੀਪ ਕੌਰ, ਬੀਬੀ ਰਵਿੰਦਰ ਕੌਰ ਤੇ ਫੁੰਮਣ ਸਿੰਘ ਦੀ ਬੇਟੀ ਜਸਮੀਤ ਕੋਰ,ਗੁਰਦਿਆਲ ਝੱਲੀ ਤੇ ਸਮੂਹ ਪਰਿਵਾਰ, ਜਸਪ੍ਰੀਤ ਸਿੰਘ ਤੇ ਸਮੂਹ ਪਰਿਵਾਰ, ਬੇਗਮਪੁਰਾ ਕਲਚਰਲ ਸੋਸਾਇਟੀ ਤੇ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ, ਸ਼੍ਰੀ ਹਰਪਿੰਦਰ ਸਿੰਘ ਬਿੱਟੂ ਸਮੂਹ ਪਰਿਵਾਰ ਅਤੇ ਗੁਰੂਘਰ ਦੀ ਸਮੂਹ ਸੰਗਤ ਵਲੋਂ ਸੇਵਾ ਲਈ ਗਈ ਹੈ। ਗੁਰੂਘਰ ਦੇ ਮੁੱਖ ਸੇਵਾਦਾਰ ਸ਼੍ਰੀ ਜਸਵਿੰਦਰ ਸਿੰਘ ਬਿੱਲਾ ਨੇ ਕਿਹਾ ਕਿ ਗੁਰਪੁਰਬ ਸਮਾਗਮਾ ਵਿਚ ਜੇਕਰ ਕੋਈ ਵੀ ਸ਼ਰਧਾਲੂ ਕਿਸੇ ਵੀ ਤਰਾਂ ਦੀ ਸੇਵਾ ਲੈਣੀ ਚਾਹੁੰਦਾ ਹੈ ਤਾਂ ਪ੍ਰਬੰਧਕ ਕਮੇਟੀ ਨਾਲ ਜਾਂ ਗੁਰੂਘਰ ਦੇ ਹੈੱਡ ਗ੍ਰੰਥੀ ਭਾਈ ਓਂਕਾਰ ਸਿੰਘ ਜੀ (929-462-0181) ਜਾਂ ਉਹਨਾਂ ਦੇ ਆਪਣੇ ਮੋਬਾਈਲ ਨੰਬਰ 917-459-4303 ’ਤੇ ਸੰਪਰਕ ਕਰ ਸਕਦਾ ਹੈ। 

ਉਨ੍ਹਾਂ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਦਿੱਤੇ ਹੋਏ ਪ੍ਰੋਗਰਾਮ ਮੁਤਾਬਿਕ ਸਮਾਗਮਾਂ ਵਿੱਚ ਸ਼ਾਮਿਲ ਹੋਣ ਦਾ ਸ੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਮਜੀਤ ਕਮਾਮ, ਸੀਨੀਅਰ ਵਾਈਸ ਪ੍ਰਧਾਨ ਗੁਰਦਿਆਲ ਰਾਮ, ਵਾਈਸ ਪ੍ਰਧਾਨ ਪਰਮਜੀਤ ਫਿਲੌਰ, ਜਨਰਲ ਸਕੱਤਰ ਬਲਵਿੰਦਰ ਭੌਰਾ, ਜੁਆਇੰਟ ਸਕੱਤਰ ਚਰਨਜੀਤ ਝੱਲੀ, ਕੈਸ਼ੀਅਰ ਮਨੋਹਰ ਕਲੇਰ, ਪਬਲਿਕ ਰਿਲੇਸ਼ਨ ਸੈਕਟਰੀ ਤਵਿੰਦਰ ਸਿੰਘ ਬੈਂਸ, ਜੁਆਇੰਟ ਕੈਸ਼ੀਅਰ ਮਾਸਟਰ ਕਿਰਪਾਲ ਸਿੰਘ ਡੱਲੀ, ਲੰਗਰ ਇੰਚਾਰਜ ਗੁਰਨਾਮ ਸਿੰਘ ਵਿਰਦੀ, ਟਰੱਸਟ ਕਮੇਟੀ ਦੇ ਸੂਰਜ ਪ੍ਰਕਾਸ਼, ਸਤਨਾਮ ਸਿੰਘ ਝਿੰਗੜ, ਰਮੇਸ਼ ਮਹੇ, ਅਵਤਾਰ ਭਾਟੀਆ ਵਲੋਂ ਨਿੱਘਾ ਸੱਦਾ ਵੀ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana