ਰਾਸ਼ਟਰਪਤੀ ਦੇ ਅਸਤੀਫੇ ਦੀ ਮੰਗ ਕਰ ਰਹੇ 60 ਪ੍ਰਦਰਸ਼ਨਕਾਰੀਆਂ ਦੀ ਮੌਤ

04/06/2019 1:02:15 AM

ਕਾਹਿਰਾ - ਇਕ ਅੰਤਰਰਾਸ਼ਟਰੀ ਅਧਿਕਾਰ ਸਮੂਹ ਨੇ ਕਿਹਾ ਹੈ ਕਿ ਸੂਡਾਨ ਦੇ ਰਾਸ਼ਟਰਪਤੀ ਓਮਰ ਅਲ ਬਸ਼ੀਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪਿਛਲੇ 3 ਮਹੀਨਿਆਂ ਤੋਂ ਚੱਲ ਰਹੇ ਪ੍ਰਦਰਸ਼ਨਾਂ 'ਚ ਸੁਰੱਖਿਆ ਬਲਾਂ ਦੇ ਹੱਥੋਂ ਘਟੋਂ-ਘੱਟ 60 ਪ੍ਰਦਰਸ਼ਨਕਾਰੀ ਮਾਰੇ ਗਏ ਹਨ। ਫਿਜ਼ੀਸ਼ੀਅਨ ਫਾਰ ਹਿਊਮਨ ਰਾਈਟਸ ਮੁਤਾਬਕ ਅਲ ਬਸ਼ੀਰ ਦੇ ਸੁਰੱਖਿਆ ਬਲਾਂ ਨੇ ਘਟੋਂ-ਘੱਟ 7 ਮੈਡੀਕਲ ਕੈਂਪਾਂ 'ਤੇ ਹਮਲਾ ਕੀਤਾ ਅਤੇ ਘਟੋਂ-ਘੱਟ 136 ਸਿਹਤ ਕਰਮੀਆਂ ਨੂੰ ਗ੍ਰਿਫਤਾਰ ਕੀਤਾ।
ਉਨ੍ਹਾਂ ਨੇ ਹਸਪਤਾਲ ਦੇ ਵਾਰਡਾਂ 'ਚ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਹੋਰ ਹਥਿਆਰਾਂ ਦਾ ਇਸਤੇਮਾਲ ਕੀਤਾ। ਅਜਿਹਾ ਕਰ ਰੋਗੀਆਂ ਨੂੰ ਇਲਾਜ ਤੋਂ ਵਾਂਝਾ ਕਰ ਦਿੱਤਾ। ਪਿਛਲੇ ਸਾਲ ਦਸੰਬਰ 'ਚ ਕੀਮਤਾਂ 'ਚ ਵਾਧੇ ਨੂੰ ਲੈ ਕੇ ਸ਼ੁਰੂ ਹੋਇਆ ਪ੍ਰਦਰਸ਼ਨ ਅੱਗੇ ਚੱਲ ਕੇ ਰਾਸ਼ਟਰਪਤੀ ਦੇ ਅਸਤੀਫੇ ਦੀ ਮੰਗ 'ਚ ਤਬਦੀਲ ਹੋ ਗਿਆ। ਹੁਣ ਤੱਕ ਅਧਿਕਾਰਕ ਤੌਰ 'ਤੇ ਸਰਕਾਰ ਨੇ ਇਸ ਰਿਪੋਰਟ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। 24 ਪੰਨਿਆਂ ਦੇ ਇਸ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨੇ ਹੈਲਥ ਕੇਅਰ ਦੇ ਪ੍ਰੋਗਰਾਮਾਂ 'ਤੇ ਜ਼ੋਰਦਾਰ ਸੱਟ ਮਾਰੀ ਹੈ। ਰਿਪੋਰਟ ਮੁਤਾਬਕ ਹੈਲਥ ਕੇਅਰ ਇਨਫ੍ਰਾਸਟ੍ਰਕਚਰ ਨੂੰ ਖਤਮ ਕਰਨ, ਡਾਕਟਰਾਂ ਅਤੇ ਹਸਪਤਾਲ ਦੀਆਂ ਟੀਮਾਂ ਨੂੰ ਵੀ ਪਰੇਸ਼ਾਨ ਕਰਨ ਦਾ ਕੰਮ ਸਰਕਾਰੀ ਅਧਿਕਾਰੀਆਂ ਨੇ ਕੀਤਾ।

Khushdeep Jassi

This news is Content Editor Khushdeep Jassi