6 ਸਾਲ ਦੇ ਬੱਚੇ ਦਾ ਵਰਤਾਓ ਦੱਸੇਗਾ, ਬਾਲਗ ਹੋ ਕੇ ਕਿੰਨਾ ਕਮਾਏਗਾ

02/15/2019 5:27:09 PM

ਟੋਰਾਂਟੋ (ਏਜੰਸੀਆਂ)–ਕੈਨੇਡਾ ’ਚ ਹੋਈ ਇਕ ਖੋਜ ’ਚ ਦਾਅਵਾ ਕੀਤਾ ਗਿਆ ਹੈ ਕਿ ਕੇ. ਜੀ. ’ਚ ਪੜ੍ਹਨ ਵਾਲੇ ਲੜਕਿਆਂ ਦੇ ਵਰਤਾਓ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਵਿੱਖ ’ਚ ਉਨ੍ਹਾਂ ਦੀ ਇਨਕਮ ਕਿੰਨੀ ਹੋਵੇਗੀ। ਇਹ ਖੋਜ ਕੈਨੇਡਾ ਦੇ ਮਾਂਟ੍ਰੀਅਲ ਦੇ ਪ੍ਰਾਇਮਰੀ ਸਕੂਲ ਦੇ ਟੀਚਰਸ ਨੇ ਕੀਤੀ ਹੈ।

ਇਸ ਖੋਜ ’ਚ 6 ਸਾਲ ਦੇ 920 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਨੂੰ ਲਾਪਰਵਾਹੀ, ਹਾਈਪਰਐਕਟੀਵਿਟੀ, ਗੁੱਸੇ ਵਾਲਾ ਸੁਭਾਅ ਅਤੇ ਸਮਾਜਿਕਤਾ ਦੇ ਮਾਪਦੰਡਾਂ ’ਤੇ ਪਰਖਿਆ ਗਿਆ। ਇਸ ਤੋਂ ਬਾਅਦ ਖੋਜਕਾਰਾਂ ਨੇ 35 ਤੋਂ 36 ਦੀ ਉਮਰ ਵਾਲੇ ਲੋਕਾਂ ਦੀ ਟੈਕਸ ਰਿਟਰਨ ਨਾਲ ਹੋਣ ਵਾਲੀ ਆਮਦਨ ਦੀ ਜਾਣਕਾਰੀ ਇਕੱਠੀ ਕੀਤੀ।

ਲਾਪਰਵਾਹ ਬੱਚੇ ਰਹੇ ਘਾਟੇ ’ਚ
ਵਿਗਿਆਨੀਆਂ ਨੇ ਦੇਖਿਆ ਕਿ ਜੋ ਲੜਕੇ ਸਭ ਤੋਂ ਜ਼ਿਆਦਾ ਲਾਪਰਵਾਹ ਸਨ, ਦੀ ਸਾਲਾਨਾ ਕਮਾਈ ਉਨ੍ਹਾਂ ਲੜਕਿਆਂ ਤੋਂ 17000 ਡਾਲਰ (ਲਗਭਗ 12 ਲੱਖ ਰੁਪਏ) ਦੇ ਲਗਭਗ ਘੱਟ ਸੀ, ਜੋ ਘੱਟ ਲਾਪਰਵਾਹ ਸਨ। ਇਸ ਤੋਂ ਇਲਾਵਾ ਜੋ ਬੱਚੇ ਹੋਰਨਾਂ ਦੇ ਮੁਕਾਬਲੇ ’ਚ ਜ਼ਿਆਦਾ ਸਮਾਜਿਕ ਸਨ, ਨੇ ਇਕ ਸਾਲ ’ਚ ਲਗਭਗ 12000 ਡਾਲਰ ਜਾਂ ਲਗਭਗ 8 ਲੱਖ 57 ਹਜ਼ਾਰ ਰੁਪਏ ਜ਼ਿਆਦਾ ਕਮਾਏ। ਹਾਲਾਂਕਿ ਖੋਜ ’ਚ ਇਹ ਵੀ ਦੇਖਿਆ ਗਿਆ ਕਿ ਹਾਈਪਰਐਕਟਿਵ ਅਤੇ ਹਮਲਾਵਰ ਰੁਖ ਵਾਲੇ ਬੱਚਿਆਂ ਦੀ ਵੀ ਭਵਿੱਖ ਦੀ ਕਮਾਈ ਘੱਟ ਰਹੀ ਪਰ ਇਹ ਪ੍ਰਭਾਵ ਅੰਕੜਿਆਂ ਮੁਤਾਬਕ ਅਹਿਮ ਨਹੀਂ ਸੀ।

Sunny Mehra

This news is Content Editor Sunny Mehra