ਇੰਡੋਨੇਸ਼ੀਆ ''ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 6 ਲੋਕਾਂ ਦੀ ਮੌਤ

01/23/2019 1:35:06 PM

ਜਕਾਰਤਾ(ਏਜੰਸੀ)— ਇੰਡੋਨੇਸ਼ੀਆ ਦੇ ਪੱਛਮੀ ਜ਼ਿਲੇ ਗੋਆ 'ਚ ਮੀਂਹ ਪੈਣ ਮਗਰੋਂ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸਥਿਤੀ ਪੈਦਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਬੇਘਰ ਹੋ ਗਏ। ਦੱਖਣੀ ਸੁਮਾਤਰਾ ਦੇ ਗੋਆ ਜ਼ਿਲੇ ਦੇ ਮੁਖੀ ਅਦਨਾਨ ਪੁਰਚਿਟਾ ਇਚਸਿਨ ਨੇ ਦੱਸਿਆ ਕਿ ਮ੍ਰਿਤਕਾਂ 'ਚ 2 ਨਵਜੰਮੇ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦੀ ਡੁੱਬਣ ਨਾਲ ਮੌਤ ਹੋ ਗਈ ਅਤੇ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।
ਇਚਸਿਨ ਨੇ ਦੱਸਿਆ ਕਿ ਬਚਾਅ ਕਰਮਚਾਰੀ ਅਜੇ ਵੀ ਸਥਾਨਕ ਲੋਕਾਂ ਨੂੰ ਸਰਕਾਰੀ ਦਫਤਰ ਅਤੇ ਮਸਜਿਦਾਂ 'ਚ ਬਣੇ ਸ਼ੈਲਟਰ ਹਾਊਸਜ਼ 'ਚ ਲੈ ਜਾਣ ਦੇ ਕੰਮ 'ਚ ਲੱਗੇ ਹੋਏ ਹਨ। ਇੰਡੋਨੇਸ਼ੀਆ 'ਚ ਮੌਸਮੀ ਮੀਂਹ ਦੌਰਾਨ ਜ਼ਮੀਨ ਖਿਸਕਣ ਅਤੇ ਹੜ੍ਹ ਦੀ ਸਥਿਤੀ ਅਕਸਰ ਹੋ ਜਾਂਦੀ ਹੈ।