ਚੀਨ ''ਚ 47 ਕਿਲੋ ਨਸ਼ੀਲੇ ਪਦਾਰਥ ਬਰਾਮਦ

01/01/2020 11:12:04 AM

ਕੁਨਮਿੰਗ— ਚੀਨ ਦੇ ਦੱਖਣ-ਪੱਛਮੀ ਸੂਬੇ ਯੁਨਾਨ ਦੀ ਪੁਲਸ ਨੇ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਦੋ ਮਾਮਲਿਆਂ 'ਚ 6 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਉਨ੍ਹਾਂ ਕੋਲੋਂ 47.71 ਕਿਲੋ ਮੈਥਮਫੇਟਾਮਾਇਨ ਜ਼ਬਤ ਕੀਤਾ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਨਿੰਗਰ ਦੇ ਹਾਨੀ ਐਂਡ ਯੀ ਸਵਾਇਤ ਕਾਊਂਟੀ 'ਚ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਖੁਫੀਆ ਸੂਚਨਾ ਦੇ ਆਧਾਰ 'ਤੇ 12 ਦਸੰਬਰ ਨੂੰ ਦੋ ਸ਼ੱਕੀਆਂ ਨੂੰ 21.49 ਕਿਲੋ ਮੈਥਮਫੇਟਾਮਾਈਨ ਨਾਲ ਗ੍ਰਿਫਤਾਰ ਕੀਤਾ।

ਦੂਜਾ ਮਾਮਲਾ 17 ਦਸੰਬਰ ਨੂੰ ਜਿੰਗਗੂ ਦਾਈ ਐਂਡ ਯੀ ਸਵਾਇਤ ਕਾਊਂਟੀ ਦਾ ਹੈ ਜਿੱਥੇ ਪੁਲਸ ਨੇ ਚਾਰ ਸ਼ੱਕੀਆਂ ਨੂੰ ਫੜ ਕੇ ਉਨ੍ਹਾਂ ਕੋਲੋਂ ਕੁੱਲ 26.22 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ 6 ਸ਼ੱਕੀਆਂ ਨੂੰ ਹਿਰਾਸਤ 'ਚ ਰੱਖਿਆ ਗਿਆ ਸੀ। ਇਸ ਤਰ੍ਹਾਂ ਕੁੱਲ 47 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ।


Related News