''ਹੇਟ ਕ੍ਰਾਈਮ'' ਤੋਂ ਪੀੜਤ ਭਾਰਤੀ ਮੂਲ ਦੀ ਕੁੜੀ ਦੇ ਇਲਾਜ ਲਈ ਲੋਕਾਂ ਇਕੱਠੇ ਕੀਤੇ 6 ਲੱਖ ਡਾਲਰ

05/07/2019 7:38:57 PM

ਵਾਸ਼ਿੰਗਟਨ - ਅਮਰੀਕਾ 'ਚ ਜ਼ਿੰਦਗੀ ਲਈ ਸੰਘਰਸ਼ ਕਰ ਰਹੀ ਭਾਰਤੀ ਮੂਲ ਦੀ 13 ਸਾਲਾ ਕੁੜੀ ਦੇ ਇਲਾਜ ਲਈ ਸਿਰਫ 8 ਦਿਨਾਂ ਦੇ ਅੰਦਰ ਜਨਤਾ ਨੇ ਚੰਦਾ ਮੰਗ ਕੇ 6,00,000 ਡਾਲਰ ਤੋਂ ਜ਼ਿਆਦਾ ਦੀ ਧਨਰਾਸ਼ੀ ਇਕੱਠੀ ਕੀਤੀ ਹੈ। 'ਹੇਟ ਕ੍ਰਾਈਮ' (ਨਫਰਤ ਅਪਰਾਧ) ਦੇ ਇਸ ਮਾਮਲੇ 'ਚ ਇਰਾਕ ਜੰਗ ਦੇ ਸਾਬਕਾ ਫੌਜੀ ਨੇ ਕੈਲੀਫੋਰਨੀਆ 'ਚ ਇਸ ਕੁੜੀ ਅਤੇ ਉਸ ਦੇ ਪਰਿਵਾਰ 'ਤੇ ਕਾਰ ਚੱੜਾ ਦਿੱਤੀ ਸੀ।
ਜ਼ਿਕਰਯੋਗ ਹੈ ਕਿ 23 ਅਪ੍ਰੈਲ ਨੂੰ 7ਵੀਂ ਕਲਾਸ ਦੀ ਵਿਦਿਆਰਥਣ ਧਤ੍ਰੀ ਨਾਰਾਇਣ, ਉਸ ਦਾ ਭਰਾ, ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਸੰਨੀਵੇਲ 'ਚ ਇਕ ਸੜਕ ਪਾਰੇ ਕਰ ਰਹੇ ਸਨ ਜਦੋਂ ਸਾਬਕਾ ਫੌਜੀ ਇਸਾਹ ਪੀਪਲਜ਼ ਨੇ 7 ਹੋਰ ਲੋਕਾਂ ਨੂੰ ਵੀ ਜ਼ਖਮੀ ਕਰ ਦਿੱਤਾ। ਪੀਪਲਜ਼ ਨੇ ਦੱਸਿਆ ਕਿ ਪਰਿਵਾਰ ਨੂੰ 'ਹੇਟ ਕ੍ਰਾਈਮ' ਦੇ ਚੱਲਦੇ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਹਮਲਾਵਰ ਨੂੰ ਲੱਗਾ ਕਿ ਉਹ ਮੁਸਲਮਾਨ ਹਨ।
ਕ੍ਰਾਊਡਫੰਡਿੰਗ ਪੇਜ ਗੋਫੰਡਮੀ ਮੁਤਾਬਕ ਧਤ੍ਰੀ ਨੂੰ ਗੰਭੀਰ ਦਿਮਾਗੀ ਸੱਟਾ ਸਮੇਤ ਕਈ ਘਾਤਕ ਸੱਟਾਂ ਆਈਆਂ ਅਤੇ ਉਹ ਅਜੇ ਲਾਈਫ ਸੇਵਿੰਗ ਸਿਸਟਮ 'ਤੇ ਹੈ। 8 ਦਿਨ ਪਹਿਲਾਂ ਜਦੋਂ ਗੋਫੰਡਮੀ 'ਤੇ ਅਪੀਲ ਚੱਲ ਰਹੀ ਹੈ ਉਦੋਂ ਤੋਂ 12,400 ਤੋਂ ਜ਼ਿਆਦਾ ਲੋਕ ਚੰਦਾ ਦੇ ਚੁੱਕੇ ਹਨ ਅਤੇ 6,05,000 ਡਾਲਰ ਦੀ ਧਨਰਾਸ਼ੀ ਇਕੱਠੀ ਕੀਤੀ ਜਾ ਚੁੱਕੀ ਹੈ ਜਦਕਿ 5,00,000 ਡਾਲਰ ਚੰਦਾ ਇਕੱਠਾ ਕਰਨਾ ਦਾ ਟੀਚਾ ਸੀ।

Khushdeep Jassi

This news is Content Editor Khushdeep Jassi