ਨੇਪਾਲ ''ਚ ਲੈਂਡਸਲਾਈਡ ਕਾਰਨ 6 ਹਲਾਕ

09/14/2019 7:14:39 PM

ਕਾਠਮੰਡੂ— ਨੇਪਾਲ ਦੇ ਰੋਲਪਾ ਜ਼ਿਲੇ 'ਚ ਬੀਤੇ ਕੁਝ ਦਿਨਾਂ ਤੋਂ ਹੋ ਰਹੀ ਵਰਖਾ ਕਾਰਨ ਲੈਂਡਸਲਾਈਡ ਦੀ ਘਟਨਾ ਵਾਪਰੀ ਹੈ। ਇਸ ਦੌਰਾਨ 6 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ ਚਾਰ ਇਕੋ ਪਰਿਵਾਰ ਦੇ ਮੈਂਬਰ ਸਨ। ਇਸ ਦੀ ਜਾਣਕਾਰੀ ਸਰਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ।

ਰੋਲਪਾ ਜ਼ਿਲੇ ਦੇ ਪੁਲਸ ਚੀਫ ਨੇ ਕਿਹਾ ਕਿ ਇਲਾਕੇ 'ਚ ਆਏ ਲੈਂਡਸਲਾਈਡ 6 ਲੋਕ ਮਲਬੇ 'ਚ ਦਬੇ ਗਏ। ਸਿਨਹੂਆ ਪੱਤਰਕਾਰ ਏਜੰਸੀ ਨੇ ਦੱਸਿਆ ਕਿ ਜ਼ਿਲਾ ਅਧਿਕਾਰੀ ਪੁਲਸ ਨਾਲ ਮਿਲ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਲੈਂਡਸਲਾਈਡ ਕਾਰਨ ਜ਼ਿਲਾ ਹੈੱਡਕੁਆਰਟਰ ਦਾ ਬਾਕੀ ਇਲਾਕਿਆਂ ਤੋਂ ਸੰਪਰਕ ਟੁੱਟ ਗਿਆ ਹੈ।

Baljit Singh

This news is Content Editor Baljit Singh