ਹੈਲਥ ਕੇਅਰ ’ਤੇ ਖਰਚਾਂਗੇ 6 ਬਿਲੀਅਨ ਡਾਲਰ : ਟਰੂਡੋ

09/23/2019 9:52:28 PM

ਹੇਮਿਲਟਨ - ਕੈਨੇਡਾ ’ਚ ਆਮ ਚੋਣਾਂ ਨੂੰ ਲੈ ਕੇ ਕਾਫੀ ਚੋਣ ਪ੍ਰਚਾਰ ਹੋ ਰਿਹਾ ਹੈ ਅਤੇ ਇਸ ਨੂੰ ਲੈ ਕੇ ਨੇਤਾ ਲੋਕਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕਰ ਰਹੇ ਹਨ। ਉਥੇ ਹੀ ਲਿਬਰਲ ਲੀਡਰ ਜਸਟਿਨ ਟਰੂਡੋ ਨੇ ਹੇਮਿਲਟਨ ’ਚ ਆਪਣੇ ਚੋਣ ਪ੍ਰਚਾਰ ਦੌਰਾਨ ਇਕ ਰਾਸ਼ਟਰੀ ਫਾਰਮਾਕੇਅਰ ਪ੍ਰੋਗਰਾਮ ਦਾ ਲੋਕਾਂ ਨਾਲ ਵਾਅਦਾ ਕੀਤਾ ਹੈ। ਪਰ ਉਨ੍ਹਾਂ ਇਹ ਨਹੀਂ ਜਨਤਕ ਨਹੀਂ ਕੀਤਾ ਕਿ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ’ਚ ਕਿੰਨਾ ਖਰਚਾ ਆਵੇਗਾ ਅਤੇ ਇਹ ਕਦੋਂ ਸ਼ੁਰੂ ਹੋਵੇਗਾ। ਉਨ੍ਹਾਂ ਆਖਿਆ ਕਿ ਉਹ ਇਕ ਰਾਸ਼ਟਰੀ ਫਾਰਮੂਲਾ ਲਾਗੂ ਕਰਨਗੇ ਅਤੇ ਕੈਨੇਡਾ ਡਰੱਗ ਏਜੰਸੀ ਦੀ ਸਥਾਪਨਾ ਕਰਨਗੇ, ਜਿਸ ’ਚ ਦਵਾਈਆਂ ਦੀ ਖਰੀਦ ਨੂੰ ਵਧੇਰੇ ਕੁਸ਼ਲ ਬਣਾਇਆ ਜਾਵੇਗਾ।

ਇਹ ਵਾਅਦਾ ਐੱਨ. ਡੀ. ਪੀ. ਦੀ ਵੀ ਇਸੇ ਤਰ੍ਹਾਂ ਦੀ ਵਚਨਬੱਧਤਾ ਦਾ ਪਾਲਣਾ ਕਰਦਾ ਹੈ, ਜੋ 2020 ਤੋਂ ਸ਼ੁਰੂ ਹੋਣ ਵਾਲੀ ਦੇਖਭਾਲ ਦੀ ਥਾਂ ’ਤੇ ਸਾਰੀਆਂ ਲੋੜੀਂਦੀ ਦਵਾਈਆਂ ਅਤੇ ਮੈਡੀਕਲ ਉਪਕਰਣਾਂ ਨੂੰ ਮੁਫਤ ਬਣਾਉਣ ਲਈ ਹਰ ਸਾਲ 10 ਬਿਲੀਅਨ ਡਾਲਰ ਖਰਚ ਕਰਨ ਦਾ ਪ੍ਰਸਤਾਵ ਦੇ ਰਹੇ ਹਨ। ਲਿਬਰਲ ਅਤੇ ਐੱਨ. ਡੀ. ਪੀ. ਦੇ ਵਾਅਦੇ ਸੂਬਿਆਂ ਨਾਲ ਗੱਲਬਾਤ ਕਰਨ ਲਈ ਨਿਰੰਤਰ ਹਨ, ਜਿਹੜੇ ਕਿ ਸਿੱਧੇ ਤੌਰ ’ਤੇ ਕੈਨੇਡੀਅਨਾਂ ਨੂੰ ਸਿਹਤ ਸਹੂਲਤਾਂ ਪਹੁੰਚਣਗੇ। ਟਰੂਡੋ ਇਕ ਹੋਰ ਵਾਅਦਾ ਕਰ ਰਹੇ ਹਨ ਕਿ ਜੇਕਰ ਉਨ੍ਹਾਂ ਦੀ ਲਿਬਰਲ ਪਾਰਟੀ ਚੋਣਾਂ ਜਿੱਤਦੀ ਹੈ ਤਾਂ ਅਗਲੇ 4 ਸਾਲਾ ਦੌਰਾਨ ਰਾਜਾਂ ਨਾਲ ਗੱਲਬਾਤ ਕਰ 6 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ, ਜਿਸ ਦਾ ਉਦੇਸ਼ ਕੈਨੇਡੀਅਨਾਂ ਲਈ ਸਿਹਤ ਸੰਭਾਲ ਸੇਵਾਵਾਂ ’ਚ ਸੁਧਾਰ ਲਿਆਉਣਾ ਹੈ।

Khushdeep Jassi

This news is Content Editor Khushdeep Jassi