ਪਾਪੂਆ ਨਿਊ ਗਿਨੀ ''ਚ ਆਇਆ 6.9 ਦੀ ਤੀਬਰਤਾ ਦਾ ਭੂਚਾਲ

03/30/2018 9:23:03 AM

ਸਿਡਨੀ (ਬਿਊਰੋ)— ਪਾਪੂਆ ਨਿਊ ਗਿਨੀ ਦੇ ਨਿਊ ਬ੍ਰਿਟੇਨ ਦੇ ਦੱਖਣੀ ਤੱਟ 'ਤੇ ਸ਼ੁੱਕਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਰਬਾਊਲ ਦੇ ਦੱਖਣੀ-ਪੱਛਮੀ ਇਲਾਕੇ ਤੋਂ ਲੱਗਭਗ 1162 ਕਿਲੋਮੀਟਰ ਦੂਰ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਇਸ ਇਲਾਕੇ ਵਿਚ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 6.9 ਮਾਪੀ ਗਈ। ਹਾਲਾਂਕਿ ਹਾਲੇ ਤੱਕ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। ਇਸ ਮਗਰੋਂ ਆਲੇ-ਦੁਆਲੇ ਦੇ ਤਟੀ ਖੇਤਰਾਂ ਵਿਚ ਸੁਨਾਮੀ ਨੂੰ ਲੈ ਕੇ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਸਮੁੰਦਰ ਤਟ 'ਤੇ 300 ਕਿਲੋਮੀਟਰ ਅੰਦਰ ਸੀ। ਆਸਟ੍ਰੇਲੀਆਈ ਅਧਿਕਾਰੀਆਂ ਦਾ ਭੂਚਾਲ ਦੇ ਬਾਰੇ ਕਹਿਣਾ ਹੈ ਕਿ ਭੂਚਾਲ ਨਾਲ ਆਸਟ੍ਰੇਲੀਆਈ ਤਟੀ ਖੇਤਰ ਨੂੰ ਕੋਈ ਖਤਰਾ ਨਹੀਂ ਹੈ।