ਜਾਪਾਨ ''ਚ ਆਇਆ ਸ਼ਕਤੀਸ਼ਾਲੀ ਭੂਚਾਲ, ਸੁਨਾਮੀ ਦੀ ਖਤਰਾ ਨਹੀਂ

05/09/2017 12:18:38 PM

ਟੋਕੀਓ— ਦੱਖਣੀ ਜਾਪਾਨ ''ਚ ਮੰਗਲਵਾਰ ਨੂੰ ਤੇਜ਼ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਭੂਚਾਲ ਕਾਰਨ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਅਮਰੀਕੀ ਭੂ-ਗਰਭ ਸਰਵੇਖਣ ਮੁਤਾਬਕ ਰਿਕਟਰ ਪੈਮਾਨੇ ''ਤੇ ਭੂਚਾਲ ਦੀ ਤੀਬਰਤਾ 6.4 ਮਾਪੀ ਗਈ। ਜਾਪਾਨ ਦੇ ਮੌਸਮ ਸੰਬੰਧੀ ਏਜੰਸੀ ਨੇ ਸਮੁੰਦਰ ਦੇ ਪੱਧਰ ''ਚ ਥੋੜ੍ਹੇ ਬਦਲਾਅ ਦੀ ਚਿਤਾਵਨੀ ਦਿੱਤੀ ਹੈ ਪਰ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।
ਇਹ ਭੂਚਾਲ ਦੱਖਣੀ ਜਾਪਾਨ ਦੇ ਮਿਯਾਕਿਜੀਮਾ ਟਾਪੂ ''ਚ 10 ਕਿਲੋਮੀਟਰ ਦੀ ਡੂੰਘਾਈ ''ਤੇ ਆਇਆ। ਮਿਯਾਕਿਜੀਮਾ ਟਾਪੂ ''ਚ 55,000 ਜਨਸੰਖਿਆ ਵਾਲਾ ਟਾਪੂ ਹੈ ਅਤੇ ਇਹ ਦੱਖਣੀ-ਪੂਰਬੀ ਟੋਕੀਓ ਤੋਂ 1,840 ਕਿਲੋਮੀਟਰ ਅਤੇ ਪੂਰਬੀ ਤਾਈਪੇ ਤੋਂ 380 ਕਿਲੋਮੀਟਰ ਦੀ ਦੂਰੀ ''ਤੇ ਹੈ। ਜਾਪਾਨ 4 ਟੈਕਟੋਨਿਕ ਪਲੇਟ ਦੇ ਮੁੱਖ ਕੇਂਦਰ ਵਿਚ ਹੈ, ਇੱਥੇ ਭੂਚਾਲ ਦੇ ਝਟਕੇ ਅਕਸਰ ਆਉਂਦੇ ਰਹਿੰਦੇ ਹਨ। 11 ਮਾਰਚ 2011 ਨੂੰ ਸਮੁੰਦਰ ਦੇ ਅੰਦਰ ਆਏ ਭੂਚਾਲ ਕਾਰਨ ਜਾਪਾਨ ਦੇ ਉੱਤਰੀ-ਪੂਰਬੀ ਕਿਨਾਰੇ ''ਤੇ ਸੁਨਾਮੀ ਆ ਗਈ ਸੀ, ਜਿਸ ਕਾਰਨ 18,500 ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਲਾਪਤਾ ਹੋ ਗਏ ਸਨ।

Tanu

This news is News Editor Tanu