ਚਿੱਲੀ ਦੇ ਤੱਟਵਰਤੀ ਖੇਤਰ ''ਚ ਆਇਆ 6.4 ਤੀਬਰਤਾ ਦਾ ਭੂਚਾਲ

09/21/2021 9:18:18 PM

ਸੈਂਟੀਆਗੋ-ਚਿੱਲੀ ਦੇ ਕੰਸੈਪਸ਼ਨ ਸ਼ਹਿਰ 'ਚ ਮੰਗਲਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਜਿਸ ਨਾਲ ਇਮਾਰਤਾਂ ਹਿੱਲ ਗਈਆਂ। ਹਾਲਾਂਕਿ, ਕਿਸੇ ਨੁਕਸਾਨ ਦੀ ਕੋਈ ਖਬਰ ਅਜੇ ਤੱਕ ਸਾਹਮਣੇ ਨਹੀਂ ਆਈ ਹੈ।  ਅਮਰੀਕਾ ਦੇ ਭੂ-ਵਿਗਿਆਨ ਸਰਵੇਖਣ ਮੁਤਾਬਕ 6.4 ਦੀ ਤੀਬਰਤਾ ਦਾ ਭੂਚਾਲ ਆਇਆ ਅਤੇ ਇਸ ਦਾ ਕੇਂਦਰ ਅਰੂਆਕੋ ਤੋਂ 81 ਕਿਲੋਮੀਟਰ ਦੂਰ ਸਮੁੰਦਰ 'ਚ ਸਥਿਤ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਸਥਾਨਕ ਸਮੇਂ-ਮੁਤਾਬਕ ਸਵੇਰੇ 10:14 ਵਜੇ ਭੂਚਾਲ ਆਇਆ ਜਿਸ ਕਾਰਨ ਕਈ ਉੱਚੀਆਂ ਇਮਾਰਤਾਂ ਹਿੱਲ ਗਈਆਂ।

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਸਰਟੀਫਿਕੇਟ ਦੀ ਮਾਨਤਾ ਦਾ ਵਿਸਤਾਰ ਕਰਨ ਲਈ ਭਾਰਤ ਨਾਲ ਗੱਲ ਕਰ ਰਿਹੈ ਬ੍ਰਿਟੇਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar