ਫਿਲੀਪੀਂਸ ''ਚ ਲੱਗੇ 6.2 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ

04/05/2018 11:26:28 AM

ਮਨੀਲਾ (ਬਿਊਰੋ)— ਅਮਰੀਕੀ ਭੂ-ਵਿਗਿਆਨ ਸਰਵੇਖਣ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਦੱਖਣੀ ਫਿਲੀਪੀਂਸ ਪ੍ਰਾਇਦੀਪ ਦੇ ਮਿੰਡਾਨਾਓ ਵਿਚ ਵੀਰਵਾਰ ਨੂੰ 6.2 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਹੁਣ ਤੱਕ ਕਿਸੇ ਤਰ੍ਹਾਂ ਦੇ ਜਾਨਮਾਲ ਅਤੇ ਸੰਪੱਤੀ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਸੂਤਰਾਂ ਮੁਤਾਬਕ ਫਿਲੀਪੀਂਸ ਦੇ ਮੁੱਖ ਸ਼ਹਿਰ ਦਵਾਓ ਦੇ ਪੂਰਬ ਵਿਚ 128 ਕਿਲੋਮੀਟਰ ਦੂਰੀ 'ਤੇ 61 ਕਿਲੋਮੀਟਰ ਦੀ ਡੂੰਘਾਈ ਵਿਚ ਇਹ ਝਟਕੇ ਮਹਿਸੂਸ ਕੀਤੇ ਗਏ।