ਪਾਪੁਆ ਨਿਊ ਗਿਨੀ ''ਚ ਲੱਗੇ 6.2 ਤੀਬਰਤਾ ਵਾਲੇ ਭੂਚਾਲ ਦੇ ਝਟਕੇ

02/09/2020 2:58:37 PM

ਸਿਡਨੀ— ਪਾਪੁਆ ਨਿਊ ਗਿਨੀ 'ਚ ਐਤਵਾਰ ਨੂੰ 6.2 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਲੱਗੇ। ਇਸ ਕਾਰਨ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਅਜੇ ਤਕ ਕਿਸੇ ਤਰ੍ਹਾਂ ਦੇ
ਨੁਕਸਾਨ ਦੀ ਵੀ ਕੋਈ ਖਬਰ ਨਹੀਂ ਹੈ। ਅਮਰੀਕੀ ਵਿਗਿਆਨੀਆਂ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਮੁਤਾਬਕ ਲਗਭਗ 4 ਵਜੇ ਆਇਆ।

ਭੂਚਾਲ ਦਾ ਕੇਂਦਰ ਪਾਪੁਆ ਨਿਊ ਗਿਨੀ ਦੇ ਈਸਟ ਨਿਊ ਬ੍ਰਿਟੇਨ ਸੂਬੇ ਦੀ ਰਾਜਧਾਨੀ ਕੋਕਪੋ ਦੇ ਦੱਖਣ 'ਚ 122 ਕਿਲੋਮੀਟਰ ਦੂਰ 31 ਕਿਲੋਮੀਟਰ ਦੀ ਗਹਿਰਾਈ 'ਚ ਸਥਿਤ ਸੀ। ਆਸਟ੍ਰੇਲੀਆ ਦੇ ਵਿਗਿਆਨੀ ਟ੍ਰੇਵੋਰ ਏਲੇਨ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਰਹੇ ਸਥਾਨ ਕੋਲ ਤਟੀ ਇਲਾਕਿਆਂ ਦੇ ਲੋਕਾਂ ਨੂੰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਹੋਏ ਹੋਣਗੇ ਕਿਉਂਕਿ ਭੂਚਾਲ ਦਾ ਕੇਂਦਰ ਸਮੁੰਦਰ ਦੇ ਨੇੜੇ ਸੀ।  ਉਨ੍ਹਾਂ ਕਿਹਾ ਕਿ ਇਲਾਕੇ 'ਚ ਕਾਫੀ ਘੱਟ ਆਬਾਦੀ ਹੈ ਅਤੇ ਭੂਚਾਲ ਰੋਕੂ ਘਰਾਂ ਦੇ ਕਾਰਨ ਘੱਟ ਤੋਂ ਘੱਟ ਨੁਕਸਾਨ ਹੋਇਆ ਹੋਵੇਗਾ।