6,000 ਸਾਲ ਪਹਿਲਾਂ ਦੀ ਖੋਪੜੀ ਹੋ ਸਕਦੀ ਹੈ ਦੁਨੀਆ ਦੇ ਸਭ ਤੋਂ ਪੁਰਾਣੇ ਸੁਨਾਮੀ ਪੀੜਤ ਦੀ

10/26/2017 4:46:17 PM

ਮੈਲਬੌਰਨ (ਭਾਸ਼ਾ)— ਪਾਪੁਆ ਨਿਊ ਗਿਨੀ ਵਿਚ ਸਾਲ 1929 ਵਿਚ ਲੱਭੀ ਗਈ 6,000 ਸਾਲ ਪੁਰਾਣੀ ਮਨੁੱਖੀ ਖੋਪੜੀ ਦੁਨੀਆ ਦੇ ਸਭ ਤੋਂ ਪੁਰਾਣੇ ਸੁਨਾਮੀ ਪੀੜਤ ਵਿਅਕਤੀ ਦੀ ਹੋ ਸਕਦੀ ਹੈ। ਜਰਨਲ ਪੀ. ਐਲ. ਓ. ਐਸ. ਜੰਗਲ ਵਿਚ ਪ੍ਰਕਾਸ਼ਿਤ ਇਹ ਅਧਿਐਨ ਦਿਖਾਉਂਦਾ ਹੈ ਕਿ ਇਸ ਖੇਤਰ ਵਿਚ ਲਗਾਤਾਰ ਵਿਨਾਸ਼ਕਾਰੀ ਸੁਨਾਮੀ ਆਈ, ਜਿਸ ਨਾਲ ਇਤਿਹਾਸ ਵਿਚ ਮੌਤਾਂ ਹੋਈਆਂ ਅਤੇ ਤਬਾਹੀ ਹੋਈ। ਆਸਟ੍ਰੇਲੀਆ ਵਿਚ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ ਵਿਚ ਵਿਗਿਆਨਿਕ ਜੇਮਸ ਗਾਫ ਨੇ ਕਿਹਾ,''ਅਸੀਂ ਇਹ ਪਤਾ ਲਗਾਇਆ ਕਿ ਜਿਸ ਜਗ੍ਹਾ ਤੋਂ ਖੋਪੜੀ ਲੱਭੀ ਗਈ ਉਹ ਕਿਨਾਰੀ ਖੇਤਰ ਹੈ ਜੋ ਕਰੀਬ 6,000 ਸਾਲ ਪਹਿਲਾਂ ਆਈ ਭਿਆਨਕ ਸੂਨਾਮੀ ਨਾਲ ਡੁੱਬ ਗਿਆ ਸੀ। ਅਜਿਹੀ ਹੀ ਸੁਨਾਮੀ ਸਾਲ 1998 ਵਿਚ ਆਈ ਸੀ ਜਿਸ ਵਿਚ 2,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ।'' ਗਾਫ ਨੇ ਕਿਹਾ,''ਅਸੀਂ ਸਿੱਟਾ ਕੱਢਿਆ ਕਿ ਉੱਥੇ ਮਾਰਿਆ ਗਿਆ ਵਿਅਕਤੀ ਦੁਨੀਆ ਵਿਚ ਸੁਨਾਮੀ ਦਾ ਸਭ ਤੋਂ ਪੁਰਾਣਾ ਪੀੜਤ ਹੋ ਸਕਦਾ ਹੈ।'' ਆਸਟ੍ਰੇਲੀਆ ਦੇ ਭੂ-ਵਿਗਿਆਨਕ ਪਾਲ ਹਾਸਫੇਲਡ ਨੇ ਕਰੀਬ 90 ਸਾਲ ਪਹਿਲਾਂ ਏਟਾਪੇ ਤੋਂ ਇਹ ਖੋਪੜੀ ਲੱਭੀ ਸੀ। ਵਿਗਿਆਨੀਆਂ ਦਾ ਦਲ ਸਾਲ 2014 ਵਿਚ ਉੱਥੇ ਗਿਆ ਅਤੇ ਉਸ ਨੇ ਪ੍ਰਯੋਗਸ਼ਾਲਾ ਵਿਚ ਅਧਿਐਨ ਲਈ ਹਾਸਫੇਲਡ ਵੱਲੋਂ ਸੁਰੱਖਿਅਤ ਰੱਖੀਆਂ ਗਈਆਂ ਭੂ-ਵਿਗਿਆਨਕ ਚੀਜ਼ਾਂ ਦੇ ਨਮੂਨੇ ਇਕੱਠੇ ਕੀਤੇ। ਗਾਫ ਨੇ ਕਿਹਾ,''ਹੱਡੀਆਂ ਦਾ ਚੰਗੀ ਤਰ੍ਹਾਂ ਨਾਲ ਅਧਿਐਨ ਕਰਦੇ ਹੋਏ ਉਸ ਸਤ੍ਹਿ ਉੱਤੇ ਵੀ ਪਹਿਲਾਂ ਧਿਆਨ ਦਿੱਤਾ ਗਿਆ ਜਿੱਥੋਂ ਇਹ ਮਿਲੀਆਂ ਸਨ।'' ਇਨ੍ਹਾਂ ਸਮਾਨਤਾਵਾਂ ਤੋਂ ਸਾਨੂੰ ਇਹ ਪਤਾ ਲੱਗਾ ਕਿ ਇਸ ਇਲਾਕੇ ਵਿਚ ਮਨੁੱਖੀ ਆਬਾਦੀ ਹਜ਼ਾਰਾਂ ਸਾਲ ਪਹਿਲਾਂ ਆਈ ਸੁਨਾਮੀ ਤੋਂ ਪ੍ਰਭਾਵਿਤ ਰਹੀ ਹੈ।