ਪਾਪੁਆ ਨਿਊ ਗਿਨੀ ''ਚ ਲੱਗੇ ਭੂਚਾਲ ਦੇ ਝਟਕੇ

09/26/2017 9:45:44 AM

ਸਿਡਨੀ(ਭਾਸ਼ਾ)— ਪਾਪੁਆ ਨਿਊ ਗਿਨੀ ਵਿਚ ਮੰਗਲਵਾਰ ਨੂੰ 6.0 ਦੀ ਤੀਬਰਤਾ ਦਾ ਭੂਚਾਲ ਆਇਆ ਪਰ ਇਸ ਨਾਲ ਸੁਨਾਮੀ ਉੱਠਣ ਦੀ ਕੋਈ ਚਿਤਾਵਨੀ ਨਹੀਂ ਜਾਰੀ ਕੀਤੀ ਗਈ ਹੈ। ਯੂ. ਐਸ ਜਿਊਲਾਜਿਕਲ ਸਰਵੇ (ਯੂ. ਐਸ. ਜੀ. ਐਸ.) ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਕੋਕੋਪੋ ਸ਼ਹਿਰ ਤੋਂ 210 ਕਿਲੋਮੀਟਰ ਦੱਖਣੀ-ਪੂਰਬੀ ਵਿਚ ਘੱਟ ਆਬਾਦੀ ਵਾਲੇ ਈਸਟ-ਨਿਊ ਬ੍ਰਿਟੇਨ ਖੇਤਰ ਦੇ ਕੋਲ 5 ਕਿਲੋਮੀਟਰ ਦੀ ਡੂੰਘਾਈ ਉੱਤੇ ਸੀ। 
ਹਵਾਈ ਸਥਿਤ 'ਪੈਸਿਫਿਕ ਸੁਨਾਮੀ ਵਾਰਨਿੰਗ ਸੈਂਟਰ' ਨੇ ਭੂਚਾਲ ਦੀ ਵਜ੍ਹਾ ਨਾਲ ਸੁਨਾਮੀ ਉੱਠਣ ਦੇ ਬਾਰੇ ਵਿਚ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਕਰੀਬ 4000 ਕਿਲੋਮੀਟਰ ਲੰਬੀ ਪ੍ਰਸ਼ਾਂਤ ਆਸਟਰੇਲੀਆ ਪਲੇਟ ਉੱਤੇ ਸਥਿਤ ਪਾਪੁਆ ਨਿਊ ਗਿਨੀ ਵਿਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ।