ਪਾਕਿ ''ਚ 5ਵੀਂ ਜਮਾਤ ਦੇ ਕਰੀਬ ਅੱਧੇ ਬੱਚਿਆਂ ਨੂੰ ਨਹੀਂ ਆਉਂਦੀ ਦੂਜੀ ਜਮਾਤ ਦੀ ਅੰਗਰੇਜ਼ੀ

02/12/2020 9:07:59 PM

ਇਸਲਾਮਾਬਾਦ- ਪਾਕਿਸਤਾਨ ਵਿਚ ਸਿੱਖਿਆ ਦੀ ਹਾਲਤ ਬਹੁਤ ਖਰਾਬ ਹੈ। ਇਥੇ ਪੇਂਡੂ ਇਲਾਕਿਆਂ ਵਿਚ ਪੰਜਵੀਂ ਜਮਾਤ ਵਿਚ ਪੜਨ ਵਾਲੇ 45 ਫੀਸਦੀ ਬੱਚੇ ਦੂਜੀ ਜਮਾਤ ਵਿਚ ਪੜ੍ਹਾਈ ਜਾਣ ਵਾਲੀ ਅੰਗਰੇਜ਼ੀ ਦੀਆਂ ਕਿਤਾਬਾਂ ਨੂੰ ਵੀ ਨਹੀਂ ਪੜ੍ਹ ਸਕਦੇ। ਡਾਨ ਨਿਊਜ਼ ਮੁਤਾਬਕ ਸਾਲਾਨਾ ਸਟੇਟਸ ਆਫ ਐਜੂਕੇਸ਼ਨ ਰਿਪੋਰਟ (ਏ.ਐਸ.ਈ.ਆਰ.) ਨੂੰ ਸਿੱਖਿਆ ਮੰਤਰੀ ਸ਼ਫਕਤ ਮਹਿਮੂਦ ਤੇ ਯੋਜਨਾ ਮੰਤਰਾਲਾ ਦੇ ਡਿਪਟੀ ਚੇਅਰਮੈਨ ਮੁਹੰਮਦ ਜੇਹਾਨਜੇਬ ਖਾਨ ਨੇ ਲਾਂਚ ਕੀਤਾ।

ਸਾਲ 2019 ਦੇ ਲਈ ਬਣਾਈ ਗਈ ਰਿਪੋਰਟ ਵਿਚ ਏ.ਐਸ.ਈ.ਆਰ. ਨੇ ਕਿਹਾ ਕਿ ਪੇਂਡੂ ਖੇਤਰਾਂ ਵਿਚ ਪੰਜਵੀਂ ਕਲਾਸ ਦੇ ਸਿਰਫ 59 ਫੀਸਦੀ ਵਿਦਿਆਰਥੀ ਦੂਜੀ ਕਲਾਸ ਦੇ ਪਾਠਕ੍ਰਮ ਵਿਚ ਸ਼ਾਮਲ ਉਰਦੂ, ਸਿੰਧੀ ਤੇ ਪਸ਼ਤੋ ਸਣੇ ਹੋਰ ਸਥਾਨਕ ਭਾਸ਼ਾਵਾਂ ਵਿਚ ਕਹਾਣੀਆਂ ਪੜ੍ਹ ਸਕਦੇ ਹਨ। ਇਸ ਤੋਂ ਇਲਾਵਾ ਪੰਜਵੀ ਕਲਾਸ ਦੇ ਸਿਰਫ 57 ਫੀਸਦੀ ਵਿਦਿਆਰਥੀ ਹੀ ਦੂਜੀ ਕਲਾਸ ਦੇ ਦੋ ਅੰਕਾਂ ਦੇ ਸਵਾਲ ਹੱਲ ਕਰ ਸਕਦੇ ਹਨ।

ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਪੰਜਵੀਂ ਕਲਾਸ ਦੇ 60 ਫੀਸਦੀ ਵਿਦਿਆਰਥੀ ਸਹੀ ਤਰ੍ਹਾਂ ਨਾਲ ਘੜੀ ਦੇਖ ਸਕਦੇ ਹਨ ਤੇ ਜੋੜ ਦੇ ਸਵਾਲ ਹੱਲ ਕਰ ਸਕਦੇ ਹਨ ਜਦਕਿ 53 ਫੀਸਦੀ ਵਿਦਿਆਰਥੀ ਹੀ ਗੁਣਾ ਕਰ ਸਕਦੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਿੱਜੀ ਖੇਤਰ ਦੇ ਸਕੂਲ ਸਰਕਾਰੀ ਜਾਂ ਪਬਲਿਕ ਸੈਕਟਰ ਦੀਆਂ ਸੰਸਥਾਵਾਂ ਤੋਂ ਜ਼ਿਆਦਾ ਸੁਵਿਧਾਵਾਂ ਦਿੰਦੇ ਹਨ।

ਇਹ ਵੀ ਦੱਸਿਆ ਗਿਆ ਹੈ ਕਿ ਕਰੀਬ 87 ਫੀਸਦੀ ਨਿੱਜੀ ਸਕੂਲਾਂ ਵਿਚ ਬਾਊਂਡਰੀ ਵਾਲ ਹੈ, ਜਦਕਿ ਸਿਰਫ 75 ਫੀਸਦੀ ਸਰਕਾਰੀ ਸਕੂਲਾਂ ਵਿਚ ਹੀ ਇਸ ਤਰ੍ਹਾਂ ਦੀ ਕੰਧ ਬਣੀ ਹੈ। ਇੰਨਾਂ ਹੀ ਨਹੀਂ ਸਕੂਲ ਵਿਚ ਬਣੇ ਪਖਾਨਿਆਂ ਦੀ ਗਿਣਤੀ ਵਿਚ ਵੀ ਵੱਡਾ ਫਰਕ ਹੈ। 89 ਫੀਸਦੀ ਨਿੱਜੀ ਸਕੂਲਾਂ ਵਿਚ ਪਖਾਨਿਆਂ ਦੀ ਵਿਵਸਥਾ ਹੈ ਜਦਕਿ ਸਿਰਫ 59 ਫੀਸਦੀ ਸਰਕਾਰੀ ਸਕੂਲਾਂ ਵਿਚ ਹੀ ਪਖਾਨੇ ਬਣੇ ਹਨ।


Baljit Singh

Content Editor

Related News