25 ਅਗਸਤ ਤੋਂ ਹੁਣ ਤੱਕ 5,82,000 ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ''ਚ ਹੋਏ ਦਾਖਲ

10/17/2017 6:23:03 PM

ਜੀਨੇਵਾ— ਬੀਤੇ 25 ਅਗਸਤ ਤੋਂ ਹੁਣ ਤੱਕ 5,82,000 ਰੋਹਿੰਗਿਆ ਮੁਸਲਮਾਨ ਮਿਆਂਮਾਰ ਤੋਂ ਆਪਣੇ ਘਰਾਂ ਨੂੰ ਛੱਡ ਕੇ ਬੰਗਲਾਦੇਸ਼ ਆ ਚੁੱਕੇ ਹਨ। ਯੂ.ਐੱਨ. ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਤੋਂ ਇਲਾਵਾ ਹੋਰ ਹਜ਼ਾਰਾਂ ਅਜੇ ਬਾਰਡਰ 'ਤੇ ਬੰਗਲਾਦੇਸ਼ 'ਚ ਪ੍ਰਵੇਸ਼ ਦੀ ਆਗਿਆ ਦਾ ਇੰਤਜ਼ਾਰ ਕਰ ਰਹੇ ਹਨ।
ਸੰਯੁਕਤ ਰਾਸ਼ਟਰ ਨੇ ਆਪਣੀ ਰਿਪੋਰਟ 'ਚ ਕਿਹਾ ਕਿ 5,82,000 ਰੋਹਿੰਗਿਆ ਮੁਸਲਮਾਨ ਬਾਰਡਰ ਕਰਾਸ ਕਰ ਚੁੱਕੇ ਹਨ। ਜਿਸ 'ਚੋਂ 45,000 ਰੋਹਿੰਗਿਆ ਬੀਤੇ ਇਕ ਹਫਤੇ ਦੌਰਾਨ ਬੰਗਲਾਦੇਸ਼ 'ਚ ਦਾਖਲ ਹੋਏ ਹਨ। ਯੂ.ਐੱਨ. ਦੀ ਇਕ ਬੁਲਾਰਨ ਮਾਰਕਸੀ ਮੇਰਕਾਡੋ ਨੇ ਕਿਹਾ ਕਿ ਰੋਹਿੰਗਿਆ ਸ਼ਰਣਾਰਥੀਆਂ ਦੀ ਗਿਣਤੀ ਦਾ ਅਜੇ ਸਹੀ ਅਨੁਮਾਨ ਨਹੀਂ ਲਗਾਇਆ ਜਾ ਸਕਿਆ ਹੈ। ਕਈ ਸ਼ਰਣਾਰਥੀ ਕੈਂਪਾਂ 'ਚ ਰੋਹਿੰਗਿਆ ਦੀ ਸਹੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਬੁਲਾਰਨ ਨੇ ਕਿਹਾ ਕਿ ਬੀਤੇ ਐਤਵਾਰ ਅੰਜੂਮਨ ਪਾਰਾ ਬਾਰਡਰ ਰਾਹੀਂ 10,000 ਤੋਂ 15,000 ਰੋਹਿੰਗਿਆ ਸ਼ਰਣਾਰਥੀ ਓਖੀਆ ਇਲਾਕੇ ਰਾਹੀਂ ਬੰਗਲਾਦੇਸ਼ 'ਚ ਦਾਖਲ ਹੋਏ ਹਨ।