ਅਮਰੀਕਾ : ਬੰਦੂਕਧਾਰੀਆਂ ਨੇ ਘੇਰੀ ਮਾਂ ਤਾਂ 5 ਸਾਲਾ ਬੱਚਾ ਬਚਾਉਣ ਲਈ ਆਇਆ ਅੱਗੇ

10/14/2020 4:57:21 PM

ਵਾਸ਼ਿੰਗਟਨ- ਸੋਸ਼ਲ ਮੀਡੀਆ 'ਤੇ ਅੱਜ-ਕੱਲ ਇਕ ਹੈਰਾਨ ਕਰਨ ਵਾਲੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਬੰਦੂਕਧਾਰੀ ਲੁਟੇਰਿਆਂ ਨੇ ਇਕ ਬੀਬੀ 'ਤੇ ਬੰਦੂਕ ਤਾਣ ਦਿੱਤੀ ਤਾਂ ਉਸ ਦਾ 5 ਸਾਲਾ ਬੱਚਾ ਉਨ੍ਹਾਂ ਨਾਲ ਲੜ ਪਿਆ। ਅਮਰੀਕਾ ਦੀ ਸਾਊਥ ਬੈਂਡ ਪੁਲਸ ਵਿਭਾਗ ਨੇ ਇਹ ਵੀਡੀਓ ਸਾਂਝੀ ਕੀਤੀ। ਹਥਿਆਰਬੰਦ ਹਮਲਾਵਰਾਂ ਤੋਂ ਡਰੇ ਬਿਨਾਂ ਆਪਣੀ ਮਾਂ ਦਾ ਸਾਥ ਦੇਣ ਵਾਲੇ ਬੱਚੇ ਦੀ ਲੋਕ ਸ਼ਲਾਘਾ ਕਰ ਰਹੇ ਹਨ ਤੇ ਕਈ ਉਸ ਨੂੰ ਹੀਰੋ ਕਹਿ ਰਹੇ ਹਨ।

 

https://www.facebook.com/watch/?v=393942661597840

ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਚਾਰ ਬੰਦੂਕਧਾਰੀਆਂ ਨੇ ਦਰਵਾਜ਼ੇ ਨੂੰ ਧੱਕਾ ਮਾਰ ਕੇ ਖੋਲ੍ਹਿਆ ਤੇ ਅੰਦਰ ਆ ਕੇ ਹਥਿਆਰ ਦਿਖਾ ਕੇ ਤਮਿਕਾ ਨਾਂ ਦੀ ਬੀਬੀ ਨੂੰ ਡਰਾਉਣ ਲੱਗੇ। 5 ਸਾਲਾ ਬੱਚੇ ਡੇਵਿਡ ਦੀ ਮਾਂ ਤਮਿਕਾ ਕੱਪੜਿਆਂ ਨੂੰ ਪ੍ਰੈੱਸ ਕਰ ਰਹੀ ਸੀ। ਹਮਲਾਵਰ ਹਵਾ ਵਿਚ ਹਥਿਆਰ ਘੁੰਮਾ ਰਹੇ ਸਨ।

ਇਹ ਦੇਖ ਕੇ ਬੱਚਾ ਡਰਿਆ ਨਹੀਂ ਸਗੋਂ ਆਪਣੇ ਕੋਲ ਪਿਆ ਸਮਾਨ ਬੰਦੂਕਧਾਰੀਆਂ 'ਤੇ ਸੁੱਟਣ ਲੱਗ ਗਿਆ। ਖੁਸ਼ਕਿਸਮਤੀ ਨਾਲ ਪਰਿਵਾਰ ਦਾ ਕੋਈ ਵੀ ਮੈਂਬਰ ਜ਼ਖਮੀ ਨਹੀਂ ਹੋਇਆ ਪਰ ਬੰਦੂਕਧਾਰੀਆਂ ਨੇ ਹਵਾ ਵਿਚ ਫਾਇਰਿੰਗ ਕੀਤੀ।  ਘਰ ਵਿਚ ਲੱਗੇ ਕੈਮਰੇ ਵਿਚ ਸਾਰਾ ਕੁਝ ਰਿਕਾਰਡ ਹੋ ਗਿਆ। ਪੁਲਸ ਨੇ ਸ਼ੱਕੀਆਂ ਦੀ ਪਛਾਣ ਬਾਰੇ ਜਾਣਕਾਰੀ ਲੈਣ ਲਈ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਸਾਂਝੀ ਕਰਦਿਆਂ ਹੀ ਲੋਕ ਬੱਚੇ ਦੀਆਂ ਸਿਫਤਾਂ ਕਰ ਰਹੇ ਹਨ, ਜਿਸ ਨੇ ਆਪਣੀ ਮਾਂ ਨੂੰ ਮੁਸੀਬਤ ਵਿਚ ਛੱਡ ਕੇ ਲੁਕਣ ਦੀ ਥਾਂ ਲੁਟੇਰਿਆਂ ਉੱਤੇ ਸਮਾਨ ਸੁੱਟਿਆ। 


Lalita Mam

Content Editor

Related News